ਜੀ-7 ਦੇਸ਼ਾਂ ਨੇ ਕੋਰੋਨਾ ਮਹਾਮਾਰੀ ਦਰਮਿਆਨ ਟੋਕੀਓ ਓਲੰਪਿਕ ਦਾ ਕੀਤਾ ਸਮਰਥਨ

Monday, Jun 14, 2021 - 11:22 AM (IST)

ਜੀ-7 ਦੇਸ਼ਾਂ ਨੇ ਕੋਰੋਨਾ ਮਹਾਮਾਰੀ ਦਰਮਿਆਨ ਟੋਕੀਓ ਓਲੰਪਿਕ ਦਾ ਕੀਤਾ ਸਮਰਥਨ

ਸਪੋਰਟਸ ਡੈਸਕ— ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਸਮੂਹ ਜੀ-7 ਨੇ ਜਾਪਾਨ ’ਚ ਟੋਕੀਓ ਓਲੰਪਕ ਦਾ ਸਮਰਥਨ ਕੀਤਾ ਹੈ। ਸਮੂਹ ਨੇ ਇਹ ਗੱਲ ਬਿ੍ਰਟੇਨ ਦੇ ਕਾਰਨਵਾਲ ’ਚ ਆਯੋਜਿਤ ਸਮਾਗਮ ’ਚ ਇਕ ਬਿਆਨ ਜਾਰੀ ਕਰਕੇ ਕਹੀ। ਸਮੂਹ ਨੇ ਇਹ ਵੀ ਕਿਹਾ ਕਿ ਅਸੀਂ ਸੁਰੱਖਿਆ ਦਾ ਧਿਆਨ ਰਖਦੇ ਹੋਏ ਪੈਰਾਲੰਪਿਕ ਦਾ ਵੀ ਸਮਰਥਨ ਕਰਦੇ ਹਾਂ। ਇਹ ਖੇਡ ਕੋਰੋਨਾ ’ਚ ਦੁਨੀਆ ਦੀ ਏਕਤਾ ਦਾ ਪ੍ਰਤੀਕ ਬਣਨਗੇ।

ਜਾਪਾਨ ’ਚ ਕੋਰੋਨਾ ਮਹਾਮਾਰੀ ਨੇ ਮੁਲਕ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਪਰ ਇਸ ਦੇ ਬਾਵਜੂਦ ਜਾਪਾਨ ਸਰਕਾਰ ਤੇ ਕੌਮਾਂਤਰੀ ਓਲੰਪਿਕ ਸੰਘ ਟੋਕੀਓ ਓਲੰਪਿਕ ਕਰਾਉਣ ਲਈ ਆਪਣੀ ਵਨਚਬੱਧਤਾ ਪ੍ਰਗਟਾ ਰਹੇ ਹਨ। ਟੋਕੀਓ ਓਲੰਪਿਕ ਦਾ ਆਯੋਜਨ 23 ਜੁਲਾਈ 2021 ਤੋਂ 8 ਅਗਸਤ ਦਰਮਿਆਨ ਹੋਵੇਗਾ। ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਦਾ ਆਯੋਜਨ ਪਹਿਲਾਂ 2020 ’ਚ ਹੋਣਾ ਸੀ ਪਰ ਪੂਰੀ ਦੁਨੀਆ ਦੇ ਕੋਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਹੋਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।


author

Tarsem Singh

Content Editor

Related News