ਸੰਦੀਪ 20 ਕਿਲੋਮੀਟਰ ਪੈਦਲ ਚਾਲ ’ਚ 23ਵੇਂ ਸਥਾਨ ’ਤੇ, ਇਰਫਾਨ ਅਤੇ ਰਾਹੁਲ ਨੇ ਵੀ ਕੀਤਾ ਨਿਰਾਸ਼
Thursday, Aug 05, 2021 - 06:00 PM (IST)
ਸਾਪੋਰੋ (ਭਾਸ਼ਾ) : ਭਾਰਤ ਦੇ ਸੰਦੀਪ ਕੁਮਾਰ ਚੰਗੀ ਸ਼ੁਰੂਆਤ ਦੇ ਬਾਅਦ ਪਛੜਨ ਕਾਰਨ ਟੋਕੀਓ ਓਲੰਪਿਕ ਦੇ 20 ਕਿਲੋਮੀਟਰ ਦੇ ਪੈਦਲ ਚਾਲ ਮੁਕਾਬਲੇ ਵਿਚ 23ਵੇਂ ਸਥਾਨ ’ਤੇ ਰਹੇ, ਜਦੋਂ ਕਿ ਤਜ਼ਰਬੇਕਾਰ ਕੇਟੀ ਇਰਫਾਨ ਅਤੇ ਰਾਹੁਲ ਨੇ ਵੀ ਨਿਰਾਸ਼ ਕਰਦੇ ਹੋਏ ਕ੍ਰਮਵਾਰ 47ਵਾਂ ਅਤੇ 51ਵਾਂ ਸਥਾਨ ਹਾਸਲ ਕੀਤਾ। ਸੰਦੀਪ ਚੰਗੀ ਸ਼ੁਰੂਆਤ ਕਰਦੇ ਹੋਏ ਸ਼ੁਰੂਆਤੀ 8 ਕਿਲੋਮੀਟਰ ਦੇ ਬਾਅਦ ਦੂਜੇ ਸਥਾਨ ’ਤੇ ਚੱਲ ਰਹੇ ਸਨ ਪਰ ਇਸ ਦੇ ਬਾਅਦ ਉਹ ਲਗਾਤਾਰ ਪਛੜਦੇ ਚਲੇ ਗਏ। ਸੰਦੀਪ 10 ਕਿਲੋਮੀਟਰ ਦੇ ਬਾਅਦ 12ਵੇਂ, 14 ਕਿਲੋਮੀਟਰ ਦੇ ਬਾਅਦ 19ਵੇਂ ਅਤੇ 16 ਕਿਲੋਮੀਟਰ ਦੇ ਬਾਅਦ 23ਵੇਂ ਸਥਾਨ ’ਤੇ ਖ਼ਿਸਕ ਗਏ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਤੋਂ ਇਕ ਹੋਰ ਚੰਗੀ ਖ਼ਬਰ, ਭਾਰਤੀ ਪਹਿਲਵਾਨ ਰਵੀ ਦਹੀਆ ਨੇ ਜਿੱਤਿਆ ਚਾਂਦੀ ਤਮਗਾ
ਸੰਦੀਪ ਨੇ ਆਖ਼ੀਰ ਵਿਚ 1 ਘੰਟਾ 25 ਮਿੰਟ ਅਤੇ 7 ਸਕਿੰਟ ਦਾ ਸਮਾਂ ਲਿਆ। ਰਾਹੁਲ ਨੇ 1 ਘੰਟਾ 32 ਮਿੰਟ ਅਤੇ 6 ਸਕਿੰਟ ਵਿਚ ਰੇਸ ਪੂਰੀ ਕੀਤੀ। ਇਰਫਾਨ ਨੇ ਬੇਹੱਦ ਨਿਰਾਸ਼ ਕੀਤਾ ਅਤੇ ਉਹ 1 ਘੰਟਾ 34 ਮਿੰਟ ਅਤੇ 41 ਸਕਿੰਟ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੇ ਬਾਵਜੂਦ ਮੁਕਾਬਲਾ ਪੂਰਾ ਕਰਨ ਵਾਲੇ 51 ਐਥਲੀਟਾਂ ਵਿਚੋਂ 51ਵੇਂ ਸਥਾਨ ’ਤੇ ਰਹੇ। ਮੁਕਾਬਲੇ ਵਿਚ ਕੁੱਲ 57 ਐਥਲੀਟ ਚੁਣੌਤੀ ਪੇਸ਼ ਕਰ ਰਹੇ ਸਨ, ਜਿਸ ਵਿਚੋਂ 5 ਰੇਸ ਪੂਰੀ ਨਹੀਂ ਕਰ ਸਕੇ। ਤਿੰਨੇ ਭਾਰਤੀ ਦੌੜਾਕ ਆਪਣੇ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਆਸ-ਪਾਸ ਵੀ ਨਹੀਂ ਰਹੇ। ਸੰਦੀਪ ਦਾ ਨਿੱਜੀ ਅਤੇ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 1 ਘੰਟਾ 20 ਮਿੰਟ ਅਤੇ 16 ਸਕਿੰਟ ਹੈ, ਜਦੋਂਕਿ ਇਰਫਾਨ ਦਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ 1 ਘੰਟਾ 20 ਮਿੰਟ ਅਤੇ 21 ਸਕਿੰਟ ਹੈ। ਰਾਹੁਲ ਦਾ ਨਿੱਜੀ ਅਤੇ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 1 ਘੰਟਾ 20 ਮਿੰਟ ਅਤੇ 21 ਸਕਿੰਟ ਹੈ।
ਇਹ ਵੀ ਪੜ੍ਹੋ: ਹੁਣ ਮੱਧ ਪ੍ਰਦੇਸ਼ ਦੀ ਸਰਕਾਰ ਨੇ ਕੀਤਾ ਆਪਣੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ, ਦੇਵੇਗੀ 1-1 ਕਰੋੜ ਰੁਪਏ
ਇਸ ਮੁਕਾਬਲੇ ਦਾ ਸੋਨ ਤਮਗਾ ਇਟਲੀ ਦੇ ਮਾਸਿਨੋ ਸਟੇਨੋ ਨੇ 1 ਘੰਟਾ 21 ਮਿੰਟ ਅਤੇ 5 ਸਕਿੰਟ ਦੇ ਸਮੇਂ ਨਾਲ ਜਿੱਤਿਆ। ਮੇਜਬਾਨ ਦੇਸ਼ ਦੇ ਕੋਕੀ ਇਕੇਦਾ (1 ਘੰਟਾ 21 ਮਿੰਟ ਅਤੇ 14 ਸਕਿੰਟ) ਅਤੇ ਤੋਸ਼ੀਕਾਜੁ ਯਾਮਾਨਿਸ਼ੀ (1 ਘੰਟਾ 21 ਮਿੰਟ ਅਤੇ 28 ਸਕਿੰਟ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਤਮਗੇ ਜਿੱਤੇ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ : ਭਾਰਤੀ ਪਹਿਲਵਾਨ ਦੀਪਕ ਪੂਨੀਆ ਕਾਂਸੀ ਤਮਗੇ ਤੋਂ ਖੁੰਝੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।