ਰੂਸ ''ਤੇ 2020 ਓਲੰਪਿਕ ''ਚ ਹਿੱਸਾ ਲੈਣ ''ਤੇ ਲੱਗ ਸਕਦੀ ਹੈ ਪਾਬੰਦੀ
Sunday, Jun 02, 2019 - 04:51 PM (IST)

ਮਾਸਕੋ— ਰੂਸ 'ਤੇ ਕਥਿਤ ਤੌਰ 'ਤੇ ਹਾਈ ਜੰਪ ਦੇ ਖਿਡਾਰੀ ਡੇਨਿਲ ਲਿਸੇਂਕੋ 'ਤੇ ਲੱਗੇ ਡੋਪਿੰਗ ਦੇ ਦੋਸ਼ ਨੂੰ ਲੁਕਾਉਣ ਦੇ ਕਾਰਨ 2020 ਦੇ ਟੋਕੀਓ ਓਲੰਪਿਕ ਖੇਡਾਂ 'ਚ ਹਿੱਸਾ ਲੈਣ 'ਤੇ ਪਾਬੰਦੀ ਲਗ ਸਕਦੀ ਹੈ। ਅਗਸਤ 'ਚ ਡਰੱਗ ਟੈਸਟ 'ਚ ਫੇਲ ਹੋਣ ਦੇ ਬਾਅਦ ਲਿਸੇਂਕੋ ਨੂੰ ਮੁਅੱਤਲ ਕੀਤਾ ਗਿਆ ਸੀ ਪਰ ਇਸ ਮਾਮਲੇ 'ਤੇ ਆਖ਼ਰੀ ਫੈਸਲਾ ਆਉਣਾ ਅਜੇ ਬਾਕੀ ਹੈ।
ਮੀਡੀਆ ਰਿਪੋਰਟ ਦੇ ਮੁਤਾਬਕ ਰੂਸ ਦੇ ਅਧਿਕਾਰੀਆਂ 'ਤੇ ਦੋਸ਼ ਹੈ ਕਿ ਉਹ ਪਾਬੰਦੀ ਤੋਂ ਬਚਣ ਲਈ ਲਿਸੇਂਕੋ ਦੀ ਮਦਦ ਕਰ ਰਹੇ ਹਨ ਅਤੇ ਉਸ ਦੀ ਡੋਪਿੰਗ ਉਲੰਘਣਾ ਨੂੰ ਲੁਕਾਉਣ ਲਈ ਇਨ੍ਹਾਂ ਲੋਕਾਂ ਨੇ ਨਕਲੀ ਦਸਤਾਵੇਜ਼ ਵੀ ਬਣਾਏ ਹਨ। ਜ਼ਿਕਰਯੋਗ ਹੈ ਕਿ ਸਾਲ 2015 'ਚ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਰੂਸ 'ਤੇ ਡੋਪਿੰਗ ਰੋਕੂ ਨਿਯਮÎਾਂ ਦੀਆਂ ਕਈ ਉਲੰਘਣਾਵਾਂ ਕਰਨ ਦਾ ਦੋਸ਼ ਲਾਇਆ ਸੀ, ਜਿਸ ਕਾਰਨ ਰੂਸੀ ਐਥਲੀਟਾਂ ਖਿਲਾਫ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਸੀ।