ਓਲੰਪਿਕ ਦੇ ਬੇਸਬਾਲ ਸਟੇਡੀਅਮ ’ਚ ਦਾਖ਼ਲ ਹੋਇਆ ਰਿੱਛ, ਅਮਰੀਕੀ ਕੋਚ ਬੋਲੇ- ਮੈਨੂੰ ਇਸ ਦੀ ਭਾਲ

07/22/2021 5:00:49 PM

ਫੁਕੁਸ਼ਿਮਾ— ਓਲੰਪਿਕ ’ਚ ਦਰਸ਼ਕਾਂ ਦੇ ਪ੍ਰਵੇਸ਼ ਦੀ ਭਾਵੇਂ ਹੀ ਮਨਾਹੀ ਹੋਵੇ ਪਰ ਇੱਥੇ ਜਾਪਾਨ ਤੇ ਆਸਟਰੇਲੀਆ ਦੀਆਂ ਟੀਮਾਂ ਵਿਚਾਲੇ ਸਾਫਟਬਾਲ ਮੈਚ ਤੋਂ ਪਹਿਲਾਂ ਫੁਕੁਸ਼ਿਮਾ ਅਜੁਮਾ ਬੇਸਬਾਲ ਸਟੇਡੀਅਮ ’ਤੇ ਬੁੱਧਵਾਰ ਨੂੰ ਇਕ ਰਿੱਛ ਦੇਖਿਆ ਗਿਆ। ਫੁਕੁਸ਼ਿਮਾ ਟੋਕੀਓ ’ਚ ਮੁੱਖ ਓਲੰਪਕ ਆਯੋਜਨ ਸਥਾਨ ਤੋਂ 150 ਕਿਲੋਮੀਟਰ ਉੱਤਰ ’ਚ ਹੈ। ਸਥਾਨਕ ਮੀਡੀਆ ਮੁਤਾਬਕ ਉਹ ਏਸ਼ੀਆਈ ਕਾਲਾ ਰਿੱਛ ਸੀ। ਸ਼ਾਰਟਸਟਾਂਪ ਅਮਾਂਡਾ ਚਿਡੇਸਟੇਰ ਨੇ ਕਿਹਾ ਕਿ ਮੈਂ ਸਵੇਰੇ ਟੈਕਸਟ ਮੈਸੇਜ ਦੇਖਿਆ ਜਿਸ ’ਚ ਪੁੱਛਿਆ ਗਿਆ ਕਿ ਕੀ ਸਹੀ ਹੈ। ਉੱਥੇ ਵੱਡਾ ਕਾਲਾ ਰਿੱਛ ਸੀ।

ਕਿਹਾ ਜਾ ਰਿਹਾ ਹੈਾ ਕਿ ਉਹ ਮੈਦਾਨ ’ਚ ਆ ਗਿਆ ਸੀ। ਸਾਡੀ ਟੀਮ ਦੀ ਇਕ ਕੁੜੀ ਨੇ ਵੀ ਕਿਹਾ ਕਿ ਖ਼ਬਰਾਂ ’ਚ ਆ ਰਿਹਾ ਹੈ ਕਿ ਉੱਥੇ ਰਿੱਛ ਆ ਗਿਆ ਸੀ। ਫਿਰ ਮੈਂ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਕਿ ਉਨ੍ਹਾਂ ਦੀ ਖ਼ਬਰ ਸਹੀ ਸੀ। ਉੱਥੇ ਅਸਲ ’ਚ ਰਿੱਛ ਸੀ। ਉਸ ਤੋਂ ਬਾਅਦ ਉੱਥੇ ਰਿੱਛ ਨਹੀਂ ਦਿੱਸਿਆ। ਅਮਰੀਕੀ ਕੋਚ ਕੇਨ ਐਰੀਕਸਨ ਨੇ ਕਿਹਾ ਕਿ ਅਸੀਂ ਲੱਭ ਰਹੇ ਸੀ ਕਿ ਫਿਰ ਕੋਈ ਰਿੱਛ ਦਿਸ ਜਾਵੇ।


Tarsem Singh

Content Editor

Related News