ਈ-ਕਚਰੇ ਤੋਂ ਬਣਾਏ ਜਾਣਗੇ ਟੋਕੀਓ ਓਲੰਪਿਕ ਤਮਗੇ

Saturday, Feb 09, 2019 - 11:20 AM (IST)

ਈ-ਕਚਰੇ ਤੋਂ ਬਣਾਏ ਜਾਣਗੇ ਟੋਕੀਓ ਓਲੰਪਿਕ ਤਮਗੇ

ਟੋਕੀਓ— ਟੋਕੀਓ 2020 ਓਲੰਪਿਕ ਦੇ ਸਾਰੇ ਤਮਗੇ ਇਲੈਕਟ੍ਰਾਨਿਕ ਕਚਰੇ 'ਚੋਂ ਮਿਲੀ ਧਾਤੂ ਨਾਲ ਬਣਾਏ ਜਾਣਗੇ। ਖੇਡ ਦੇ ਆਯੋਜਕਾਂ ਨੇ ਸ਼ੁੱਕਰਵਾਰ ਇਹ ਐਲਾਨ ਕੀਤਾ। ਟੋਕੀਓ ਓਲੰਪਿਕ ਦੀ ਆਯੋਜਨ ਕਮੇਟੀ ਨੇ 2017 ਵਿਚ ਲੋਕਾਂ ਨੂੰ ਪੁਰਾਣੇ ਸਮਾਰਟਫੋਨ ਤੇ ਲੈਪਟਾਪ ਸਮੇਤ ਹੋਰ ਇਲੈਕਟ੍ਰਾਨਿਕ ਕਚਰਾ ਇਕੱਠਾ ਕਰਨ ਦੀ ਯੋਜਨਾ ਲਾਂਚ ਕੀਤੀ ਸੀ, ਜਿਸ ਦਾ ਟੀਚਾ ਤਮਗਿਆਂ ਲਈ ਧਾਤੂ ਇਕੱਠੀ ਕਰਨਾ ਸੀ। 

PunjabKesari
ਸਥਾਨਕ ਜਾਪਾਨੀ ਵਪਾਰ ਤੇ ਉਦਯੋਗ ਤੋਂ ਇਸ ਕਚਰੇ ਦੀ ਰੀਸਾਈਕਲਿੰਗ ਤੋਂ ਬਾਅਦ ਮਿਲੀ ਧਾਤੂ ਇਕੱਠੀ ਕੀਤੀ ਜਾ ਚੁੱਕੀ ਹੈ। ਪਿਛਲੇ ਸਾਲ ਨਵੰਬਰ ਵਿਚ ਨਗਰ ਨਿਗਮ ਅਧਿਕਾਰੀਆਂ ਨੇ 47,488 ਟਨ ਬੇਕਾਰ ਉਪਕਰਨ ਇਕੱਠੇ ਕੀਤੇ ਸਨ, ਜਿਸ ਵਿਚ ਲੋਕਾਂ ਨੇ ਸਥਾਨਕ ਨੈੱਟਵਰਕ ਨੂੰ 50 ਲੱਖ ਇਸਤੇਮਾਲ ਕੀਤੇ ਜਾਣ ਵਾਲੇ ਫੋਨ ਦਿੱਤੇ ਸਨ।

PunjabKesari


Related News