ਮਹਿਲਾ ਕਲਾਕਾਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਟੋਕੀਓ ਓਲੰਪਿਕ ਕ੍ਰਿਏਟਿਵ ਡਾਇਰੈਕਟਰ ਨੇ ਦਿੱਤਾ ਅਸਤੀਫਾ

Thursday, Mar 18, 2021 - 09:51 PM (IST)

ਟੋਕੀਓ– ਟੋਕੀਓ ਓਲੰਪਿਕ ਦੇ ‘ਕ੍ਰਿਏਟਿਵ’ ਡਾਇਰੈਕਟਰ ਹਿਰੋਸ਼ੀ ਸਾਸਾਕੀ ਇਕ ਮਸ਼ਹੂਰ ਮਹਿਲਾ ਕਲਾਕਾਰ ਦੇ ਬਾਰੇ ਵਿਚ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਅਸਤੀਫਾ ਦੇ ਰਹੇ ਹਨ। ਇਕ ਸਾਲ ਲਈ ਮੁਲਤਵੀ ਹੋਈਆਂ ਖੇਡਾਂ ਲਈ ਇਹ ਇਕ ਹੋਰ ਵੱਡਾ ਕਰਾਰ ਝਟਕਾ ਹੈ ਤੇ ਇਕ ਵਾਰ ਫਿਰ ਮਹਿਲਾਵਾਂ ਦੇ ਬਾਰੇ ਵਿਚ ਟਿੱਪਣੀ ਕਰਨ ਨੂੰ ਲੈ ਕੇ ਵਿਵਾਦ ਹੋਇਆ ਹੈ। ਓਲੰਪਿਕ ਸ਼ੁਰੂ ਹੋਣ ਵਿਚ ਸਿਰਫ ਚਾਰ ਮਹੀਨੇ ਦਾ ਸਮਾਂ ਰਹਿ ਗਿਆ ਹੈ, ਜਿਸ ਨੂੰ ਮਹਾਮਾਰੀ, ਰਿਕਾਰਡ ਖਰਚ ਤੇ ਕਈ ਘਪਲਿਆਂ ਦਾ ਸਾਹਮਣਾ ਕਰਨਾ ਪਿਆ ਹੈ।

PunjabKesari

ਇਹ ਖ਼ਬਰ ਪੜ੍ਹੋ- PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ


ਫਰਵਰੀ ਵਿਚ ਆਯੋਜਨ ਕਮੇਟੀ ਦੇ ਮੁਖੀ ਯੋਸ਼ਿਰੋ ਮੋਰੀ ਨੂੰ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਸੀ। ਉਸ ਨੇ ਕਿਹਾ ਸੀ ਕਿ ਮਹਿਲਾਵਾਂ ਮੀਟਿੰਗਾਂ ਵਿਚ ਕਾਫੀ ਜ਼ਿਆਦਾ ਬੋਲਦੀਆਂ ਹਨ। ਦੋ ਸਾਲ ਪਹਿਲਾਂ ਜਾਪਾਨ ਓਲੰਪਿਕ ਕਮੇਟੀ ਦੇ ਪ੍ਰਮੁੱਖ ਸੁਨੇਕਾਜੂ ਟਾਕੇਡਾ ਨੂੰ ਰਿਸ਼ਵਤ ਮਾਮਲੇ ਵਿਚ ਆਪਣਾ ਅਹੁਦਾ ਛੱਡਣਾ ਪਿਆ ਸੀ।

ਇਹ ਖ਼ਬਰ ਪੜ੍ਹੋ- ਪਾਕਿ 2023 ਏਸ਼ੀਆ ਕੱਪ ’ਚ ਭਾਰਤ ਦੀ ਮੇਜ਼ਬਾਨੀ ਨੂੰ ਲੈ ਕੇ ਆਸਵੰਦ : ਮਨੀ


ਸਾਸਾਕੀ ’ਤੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਉਦਘਾਟਨ ਤੇ ਸਮਾਪਤੀ ਸਮਾਰੋਹ ਦੀ ਜ਼ਿੰਮੇਵਾਰੀ ਸੀ। ਪਿਛਲੇ ਸਾਲ ਉਸ ਨੇ ਆਪਣੇ ਸਟਾਫ ਮੈਂਬਰਾਂ ਨੂੰ ਕਿਹਾ ਸੀ ਕਿ ਇਕ ਮਸ਼ਹੂਰ ਕਲਾਕਾਰ ਨਾਓਮੀ ਵਾਟਾਨਾਬੇ ਸਮਾਰੋਹ ਵਿਚ ‘‘ਓਲੰਪਿਗ’ ਦੇ ਤੌਰ ’ਤੇ ਪੇਸ਼ਕਾਰੀ ਦੇ ਸਕਦੀ ਹੈ। ਬਾਟਾਨਾਬੇ ਜਾਪਾਨ ਵਿਚ ਬਹੁਤ ਮਸ਼ਹੂਰ ਹੈ। ਸਾਸਾਕੀ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੂੰ ਆਯੋਜਨ ਕਮੇਟੀ ਦੇ ਮੁਖੀ ਸੇਇਕੋ ਹਾਸ਼ਿਮੋਟੋ ਨੂੰ ਫੋਨ ਕੀਤਾ ਤੇ ਆਪਣਾ ਅਸਤੀਫਾ ਦਿੱਤਾ। ਸਾਸਾਕੀ ਨੇ ਕਿਹਾ,‘‘ਨਾਓਮੀ ਵਾਟਾਨਾਬੇ ਲਈ ਮੇਰੇ ਵਿਚਾਰ ਅਤੇ ਟਿੱਪਣੀ ਇਤਰਾਜ਼ਯੋਗ ਹੈ। ਇਸਦੇ ਲਈ ਮੁਆਫ ਨਹੀਂ ਕੀਤਾ ਜਾ ਸਕਦਾ। ਮੈਨੂੰ ਪਛਤਾਵਾ ਹੈ ਤੇ ਮੈਂ ਦਿਲ ਤੋਂ ਮੁਆਫੀ ਮੰਗਦਾ ਹਾਂ।’’

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News