ਟੋਕੀਓ ਓਲੰਪਿਕ: ਭਾਰਤੀ ਹਾਕੀ ਟੀਮ ਦਾ ਗੋਲਡ ਜਿੱਤਣ ਦਾ ਸੁਫ਼ਨਾ ਟੁੱਟਿਆ, ਹੁਣ ਕਾਂਸੀ ਲਈ ਹੋਵੇਗਾ ਮੁਕਾਬਲਾ
Wednesday, Aug 04, 2021 - 06:11 PM (IST)
ਟੋਕੀਓ (ਭਾਸ਼ਾ) : ਆਪਣੀ ਦਲੇਰੀ ਅਤੇ ਜੁਝਾਰੂਪਣ ਨਾਲ ਇਤਿਹਾਸ ਰਚਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਓਲੰਪਿਕ ਵਿਚ ਪਹਿਲੀ ਵਾਰ ਸੋਨ ਤਮਗਾ ਜਿੱਤਣ ਦਾ ਸੁਫ਼ਨਾ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੇ ਬੁੱਧਵਾਰ ਨੂੰ ਸੈਮੀਫਾਈਨਲ ਵਿਚ 2-1 ਦੀ ਜਿੱਤ ਨਾਲ ਤੋੜ ਦਿੱਤਾ। ਭਾਰਤੀ ਖਿਡਾਰੀਆਂ ਦੇ ਦਿਲ ਇਸ ਹਾਰ ਨਾਲ ਜ਼ਰੂਰ ਟੁੱਟੇ ਹੋਣਗੇ ਪਰ ਉਨ੍ਹਾਂ ਦਾ ਸਿਰ ਫਖ਼ਰ ਨਾਲ ਉਚਾ ਹੋਵੇਗਾ, ਕਿਉਂਕਿ ਓਲੰਪਿਕ ਜਾਣ ਤੋਂ ਪਹਿਲਾਂ ਕਿਸੇ ਨੇ ਉਨ੍ਹਾਂ ਦੇ ਅੰਤਿਮ 4 ਵਿਚ ਪਹੁੰਚਣ ਦੀ ਕਲਪਨਾ ਵੀ ਨਹੀਂ ਕੀਤੀ ਸੀ।
ਇਹ ਵੀ ਪੜ੍ਹੋ: Tokyo Olympics: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ
ਭਾਰਤ ਕੋਲ ਅਜੇ ਵੀ ਕਾਂਸੀ ਤਮਗਾ ਜਿੱਤਣ ਦਾ ਮੌਕਾ ਹੈ, ਜਿਸ ਲਈ ਸ਼ੁੱਕਰਵਾਰ ਨੂੰ ਉਸ ਦਾ ਸਾਹਮਣਾ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ। ਭਾਰਤ ਲਈ ਗੁਰਜੀਤ ਕੌਰ ਨੇ ਦੂਜੇ ਮਿੰਟ ਵਿਚ ਗੋਲ ਕੀਤਾ ਪਰ ਅਰਜਨਟੀਨਾ ਲਈ ਕਪਤਾਨ ਮਾਰੀਆ ਬਾਰਿਓਨੁਏਵ ਨੇ 18ਵੇਂ ਅਤੇ 36ਵੇਂ ਮਿੰਟ ਵਿਚ ਪੈਨਲਟੀ ਕਾਰਨਰ ਤਬਦੀਲ ਕੀਤੇ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਤਿੰਨ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ ਕੁਆਟਰ ਫਾਈਨਲ ਵਿਚ 1-0 ਨਾਲ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤ ਦਾ ਇਕ ਹੋਰ ਮੈਡਲ ਪੱਕਾ, ਫਾਈਨਲ ’ਚ ਪਹੁੰਚੇ ਪਹਿਲਵਾਨ ਰਵੀ ਦਹੀਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।