ਟੋਕੀਓ ਓਲੰਪੀਅਨ ਸ਼੍ਰੀਸ਼ੰਕਰ ਨੇ ਯੂਨਾਨ 'ਚ ਸੋਨ ਤਮਗ਼ਾ ਜਿੱਤਿਆ

05/31/2022 11:28:58 AM

ਨਵੀਂ ਦਿੱਲੀ- ਟੋਕੀਓ ਓਲੰਪੀਅਨ ਹਾਈ ਜੰਪ ਖਿਡਾਰੀ ਮੁਰਲੀ ਸ਼੍ਰੀਸ਼ੰਕਰ ਨੇ ਯੂਨਾਨ ਦੇ ਚਾਨੀਆ 'ਚ ਵੇਨੇਜੇਲੀਆ-ਚਾਨੀਆ 2022 ਐਥਲੈਟਿਕਸ ਮੀਟ 'ਚ 7.95 ਮੀਟਰ ਦੇ ਜੰਪ ਨਾਲ ਸੋਨ ਤਮਗ਼ਾ ਜਿੱਤਿਆ। ਇਸ ਮੁਕਾਬਲੇ 'ਚ ਫਰਾਂਸ ਦੇ ਜੂਲਸ ਪੋਮੇਰੀ (7.73 ਮੀਟਰ) ਤੇ ਐਰਵਾਨ ਕੋਨਾਟੋ (7.71 ਮੀਟਰ) ਨੇ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗ਼ੇ ਜਿੱਤੇ ਹਨ। 

ਇਹ ਵੀ ਪੜ੍ਹੋ : ਸਰਜੀਓ ਪੇਰੇਜ਼ ਨੇ ਜਿੱਤੀ ਐੱਫ-1 ਮੋਨਾਕੋ ਗ੍ਰਾਂ ਪ੍ਰੀ

ਪਿਛਲੇ ਮਹੀਨੇ 8.36 ਮੀਟਰ ਦੇ ਜੰਪ ਦੇ ਨਾਲ ਰਾਸ਼ਟਰੀ ਰਿਕਾਰਡ ਬਣਾਉਣ ਵਾਲੇ ਸ਼੍ਰੀਸ਼ੰਕਰ ਨੇ ਇਸ ਤੋਂ ਪਹਿਲਾਂ ਯੂਨਾਨ 'ਚ ਹੀ 12 ਕੌਮਾਂਤਰੀ ਜੰਪਿੰਗ ਮੀਟ 'ਚ 8.31 ਮੀਟਰ ਦਾ ਜੰਪ ਲਗਾ ਕੇ ਸੋਨ ਤਮਗ਼ਾ ਜਿੱਤਿਆ ਸੀ। ਕੇਰਲ ਦੇ ਇਸ ਐਥਲੀਟ ਨੇ ਸੈਸ਼ਨ ਦੀ ਪਹਿਲੀ ਇੰਡੀਆ ਓਪਨ ਜੰਪਸ ਮੀਟ 'ਚ 8.14 ਤੇ 8.17 ਮੀਟਰ ਦਾ ਜੰਪ ਲਾਇਆ ਸੀ। ਉਨ੍ਹਾਂ ਨੇ ਕੋਝੀਕੋਡ 'ਚ ਫੈਡਰੇਸ਼ਨ ਕੱਪ 'ਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਕੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2022 ਲਈ ਕੁਆਲੀਫਾਈ ਕੀਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News