ਕੋਰੋਨਾਵਾਇਰਸ ਦੇ ਕਾਰਨ ਓਲੰਪਿਕ ਮਸ਼ਾਲ ਰਿਲੇ ਦਾ ਗ੍ਰੀਸ ਲੇਗ ਰੱਦ

03/15/2020 12:54:23 PM

ਸਪੋਰਟਸ ਡੈਸਕ— ਟੋਕੀਓ ਓਲੰਪਿਕ-2020 ਅਤੇ ਪੈਰਾਲੰਪਿਕ ਖੇਡਾਂ ਦੀ ਪ੍ਰਬੰਧਕ ਕਮੇਟੀ ਨੇ ਕੋਰੋਨਾ ਵਾਇਰਸ ਕਾਰਨ ਓਲੰਪਿਕ ਮਸ਼ਾਲ ਰਿਲੇ ਦਾ ਗ੍ਰੀਸ ਲੇਗ ਰੱਦ ਕਰਨ ਦੀ ਸ਼ਨੀਵਾਰ ਨੂੰ ਐਲਾਨ ਕੀਤੀ। ਓਲੰਪਿਕ ਕਮੇਟੀ ਨੇ ਕਿਹਾ, ਟੋਕੀਓ 2020 ਨੂੰ ਇਹ ਸੂਚਿਤ ਕਰ ਦਿੱਤਾ ਗਿਆ ਹੈ ਕਿ ਓਲੰਪਿਕ ਮਸ਼ਾਲ ਰਿਲੇ ਦਾ ਗ੍ਰੀਕ ਲੇਗ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਸਾਨੂੰ ਵੀ ਦੱਸਿਆ ਗਿਆ ਹੈ ਹੇਲੇਨਿਕ ਓਲੰਪਿਕ ਕਮੇਟੀ (ਐੱਚ. ਓ. ਸੀ) ਨੇ 19 ਮਾਰਚ ਨੂੰ ਤੈਅ ਪ੍ਰੋਗਰਾਮ ਮੁਤਾਬਕ ਸਮਾਗਮ ਆਯੋਜਨ ਨੂੰ ਸੌਂਪਣ ’ਤੇ ਸਹਿਮਤੀ ਦਿਖਾਈ ਹੈ, ਹਾਲਾਂਕਿ ਇਹ ਦਰਸ਼ਕਾਂ ਦੇ ਬਿਨਾਂ ਹੀ ਹੋਵੇਗਾ।”

PunjabKesari

ਐੱਚ. ਓ. ਸੀ. ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਤਾਜ਼ਾ ਮਾਮਲਿਆਂ ਨੂੰ ਦੇਖਦੇ ਹੋਏ ਸੰਗਠਨ ਅਤੇ ਗ੍ਰੀਸ ਸਿਹਤ ਮੰਤਰਾਲਾ ਨੇ ਅਜਿਹੀ ਚੀਜਾਂ ਨੂੰ ਅਪਨਾਉਣ ਦਾ ਫੈਸਲਾ ਕੀਤਾ ਹੈ, ਜਿਸ ਦੇ ਨਾਲ ਕਿ ਸੰਕਰਮਣ ਦੀ ਰੋਕਥਾਮ ’ਚ ਯੋਗਦਾਨ ਦਿੱਤਾ ਜਾ ਸਕੇ। ਹੇਲੇਨਿਕ ਓਲੰਪਿਕ ਕਮੇਟੀ ਨੇ ਕਿਹਾ,  ਓਲੰਪਿਕ ਫਲੇਮ ਨੂੰ 19 ਮਾਰਚ ਨੂੰ ਪੈਨੇਥੇਨਿਕ ਸਟੇਡੀਅਮ ’ਚ ਪ੍ਰਬੰਧ ਕਮੇਟੀ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਇਸ ਦੌਰਾਨ ਇਕ ਵੀ ਦਰਸ਼ਕ ਨਹੀਂ ਹੋਵੇਗਾ।”PunjabKesari

ਟੋਕੀਓ ਓਲੰਪਿਕ ਪ੍ਰਬੰਧਕ ਕਮੇਟੀ ਪਹਿਲਾਂ ਇਹ ਕਹਿ ਚੁੱਕ ਹੈ ਕਿ ਖੇਡਾਂ ਦਾ ਆਯੋਜਨ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਵੇਗਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਹ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਅਤੇ ਹੇਲੇਨਿਕ ਓਲੰਪਿਕ ਕਮੇਟੀ ਦੇ ਸਹਿਤ ਕਈ ਸਬੰਧਤ ਸੰਗਠਨਾਂ ਦੇ ਨਾਲ ਸਹਿਯੋਗ ਕਰਨਾ ਜਾਰੀ ਰੱਖਣਗੇ।
 


Related News