ਹਾਰ ਦੇ ਬਾਅਦ ਜੇਤੂ ਦਾ ਸਨਮਾਨ ਕਰਨਾ ਚਾਹੀਦਾ ਹੈ ਮੇਸੀ ਨੂੰ : ਬ੍ਰਾਜ਼ੀਲੀ ਕੋਚ

Monday, Jul 08, 2019 - 03:34 PM (IST)

ਹਾਰ ਦੇ ਬਾਅਦ ਜੇਤੂ ਦਾ ਸਨਮਾਨ ਕਰਨਾ ਚਾਹੀਦਾ ਹੈ ਮੇਸੀ ਨੂੰ : ਬ੍ਰਾਜ਼ੀਲੀ ਕੋਚ

ਰੀਓ ਡਿ ਜੇਨੇਰੀਓ— ਬ੍ਰਾਜ਼ੀਲ ਦੇ ਕੋਚ ਟਿਟੇ ਨੇ ਲਿਓਨਿਲ ਮੇਸੀ ਨੂੰ ਜੇਤੂ ਦਾ ਸਨਮਾਨ ਕਰਨ ਨੂੰ ਕਿਹਾ ਕਿਉਂਕਿ ਅਰਜਨਟੀਨਾ ਦੇ ਕਪਤਾਨ ਨੇ ਦਾਅਵਾ ਕੀਤਾ ਸੀ ਕਿ ਕੋਪਾ ਅਮਰੀਕਾ 'ਫਿਕਸ' ਸੀ ਅਤੇ ਇਸੇ ਵਜ੍ਹਾ ਨਾਲ ਬ੍ਰਾਜ਼ੀਲ ਜਿੱਤਿਆ। ਬ੍ਰਾਜ਼ੀਲ ਨੇ ਪੇਰੂ ਨੂੰ 3-1 ਨਾਲ ਹਰਾ ਕੇ ਖਿਤਾਬ ਜਿੱਤਿਆ। ਟਿਟੇ ਨੇ ਕਿਹਾ, ''ਮੇਸੀ ਨੂੰ ਸਾਡੇ ਪ੍ਰਤੀ ਕੁਝ ਤਾਂ ਸਨਮਾਨ ਦਿਖਾਉਣਾ ਚਾਹੀਦਾ ਹੈ। ਉਸ ਨੂੰ ਸਮਝਣਾ ਹੋਵੇਗਾ ਅਤੇ ਸਵੀਕਾਰ ਕਰਨਾ ਹੋਵੇਗਾ ਕਿ ਉਹ ਹਾਰਿਆ ਹੈ।''
PunjabKesari
ਬ੍ਰਾਜ਼ੀਲ ਨੇ ਵਿਵਾਦਗ੍ਰਸਤ ਸੈਮੀਫਾਈਨਲ 'ਚ ਅਰਜਨਟੀਨਾ ਨੂੰ 2-0 ਨਾਲ ਹਰਾਇਆ ਸੀ। ਕੋਚ ਨੇ ਕਿਹਾ, ''ਅਸੀਂ ਕਈ ਮੈਚਾਂ 'ਚ ਰੈਫਰੀ ਦੇ ਗਲਤ ਫੈਸਲਿਆਂ ਦੇ ਸ਼ਿਕਾਰ ਹੋਏ ਜਿਸ 'ਚ ਵਿਸ਼ਵ ਕੱਪ ਵੀ ਸ਼ਾਮਲ ਹੈ। ਮੇਸੀ ਮਹਾਨ ਖਿਡਾਰੀ ਹੈ ਅਤੇ ਉਸ ਨਾਲ ਕਾਫੀ ਦਬਾਅ ਪੈਂਦਾ ਹੈ।'' ਮੇਸੀ ਨੂੰ ਤੀਜੇ ਸਥਾਨ ਦੇ ਮੁਕਾਬਲੇ 'ਚ ਚਿਲੀ ਖਿਲਾਫ ਵਿਵਾਦਤ ਢੰਗ ਨਾਲ ਕਾਰਡ ਦਿਖਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਦੱਖਣੀ ਅਮਰੀਕੀ ਫੁੱਟਬਾਲ ਦੀ ਚੋਟੀ ਦੀ ਇਕਾਈ ਦੀ ਨਿੰਦਾ ਕੀਤੀ ਸੀ।


author

Tarsem Singh

Content Editor

Related News