ਗਿੱਲ, ਰਾਸ਼ਿਦ ਤੇ ਸੁਦਰਸ਼ਨ ਨੂੰ ਟੀਮ ’ਚ ਬਰਕਰਾਰ ਰੱਖ ਸਕਦੇ ਨੇ ਟਾਈਟਨਜ਼

Wednesday, Oct 30, 2024 - 11:52 AM (IST)

ਗਿੱਲ, ਰਾਸ਼ਿਦ ਤੇ ਸੁਦਰਸ਼ਨ ਨੂੰ ਟੀਮ ’ਚ ਬਰਕਰਾਰ ਰੱਖ ਸਕਦੇ ਨੇ ਟਾਈਟਨਜ਼

ਨਵੀਂ ਦਿੱਲੀ, (ਭਾਸ਼ਾ)–ਗੁਜਰਾਤ ਟਾਈਟਨਜ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਮੇਗਾ ਨਿਲਾਮੀ ਤੋਂ ਪਹਿਲਾਂ ਆਪਣੇ ਕਪਤਾਨ ਸ਼ੁਭਮਨ ਗਿੱਲ, ਸਟਾਫ ਸਪਿਨਰ ਰਾਸ਼ਿਦ ਖਾਨ ਤੇ ਖੱਬੇ ਹੱਥ ਦੇ ਬੱਲੇਬਾਜ਼ ਸਾਈ ਸੁਦਰਸ਼ਨ ਨੂੰ ਟੀਮ ਵਿਚ ਬਰਕਰਾਰ (ਰਿਟੈਂਸ਼ਨ) ਰੱਖ ਸਕਦੇ ਹਨ। ਹਮਲਾਵਰ ਬੱਲੇਬਾਜ਼ ਰਾਹੁਲ ਤੇਵਤੀਆ ਤੇ ਸ਼ਾਹਰੁਖ ਖਾਨ ਨੂੰ ਵੀ ਬਰਕਰਾਰ ਰੱਖੇ ਜਾਣ ਦੀ ਸੰਭਾਵਨਾ ਹੈ।

ਭਾਰਤੀ ਕ੍ਰਿਕਟ ਟੀਮ ਦੇ ਭਵਿੱਖ ਦੇ ਕਪਤਾਨ ਮੰਨੇ ਜਾ ਰਹੇ ਗਿੱਲ ਨੇ ਇਸ ਸਾਲ ਪਹਿਲੀ ਵਾਰ ਟਾਈਟਨਜ਼ ਦੀ ਕਪਤਾਨੀ ਕੀਤੀ ਜਦੋਂ ਟੀਮ 10 ਟੀਮਾਂ ਵਿਚਾਲੇ 8ਵੇਂ ਸਥਾਨ ’ਤੇ ਰਹੀ ਸੀ। ਟਾਈਟਨਜ਼ ਨੇ 2022 ਵਿਚ ਆਈ. ਪੀ. ਐੱਲ. ਵਿਚ ਡੈਬਿਊ ਕਰਕੇ ਖਿਤਾਬ ਜਿੱਤਿਆ ਤੇ ਅਗਲੇ ਸਾਲ ਫਿਰ ਹਾਰਦਿਕ ਪੰਡਯਾ ਦੀ ਕਪਤਾਨੀ ਵਿਚ ਉਪ ਜੇਤੂ ਰਹੀ।

ਆਈ. ਪੀ. ਐੱਲ. ਦੀ ਮੇਗਾ ਨਿਲਾਮੀ ਦੇ ਨਵੰਬਰ ਦੇ ਆਖਰੀ ਹਫਤੇ ਵਿਚ ਹੋਣ ਦੀ ਉਮੀਦ ਹੈ। ਨਿਲਾਮੀ ਲਈ ਪਰਸ 100 ਕਰੋੜ ਤੋਂ ਵਧਾ ਕੇ 120 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਮੈਚ ਫੀਸ ਪ੍ਰਤੀ ਮੈਚ 7.5 ਲੱਖ ਰੁਪਏ ਹੋਵੇਗੀ।


author

Tarsem Singh

Content Editor

Related News