ਏਸ਼ੇਜ਼ ਤੋਂ ਪਹਿਲਾਂ ਟਿਮ ਪੇਨ ਦੀ ਗਰਦਨ ਦੀ ਹੋਵੇਗੀ ਸਰਜਰੀ

Monday, Sep 13, 2021 - 08:59 PM (IST)

ਏਸ਼ੇਜ਼ ਤੋਂ ਪਹਿਲਾਂ ਟਿਮ ਪੇਨ ਦੀ ਗਰਦਨ ਦੀ ਹੋਵੇਗੀ ਸਰਜਰੀ

ਮੈਲਬੋਰਨ- ਆਸਟਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਦਸੰਬਰ ਵਿਚ ਇੰਗਲੈਂਡ ਦੇ ਵਿਰੁੱਧ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਗਰਦਨ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਮੰਗਲਵਾਰ ਨੂੰ ਸਰਜਰੀ ਕਰਵਾਉਣ ਵਾਲੇ ਹਨ। ਇਸ 37 ਸਾਲ ਦੇ ਵਿਕਟਕੀਪਰ ਨੂੰ ਉਮੀਦ ਹੈ ਕਿ ਉਹ ਇਸ ਸੈਸ਼ਨ ਵਿਚ ਘਰੇਲੂ ਏਸ਼ੇਜ਼ ਸੀਰੀਜ਼ ਦੇ ਲਈ ਟੈਸਟ ਟੀਮ ਦੀ ਅਗਵਾਈ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਫਿੱਟ ਹੋ ਜਾਣਗੇ। ਇਸ ਸਰਜਰੀ ਦਾ ਮਕਸਦ 'ਉਸਦੀ ਗਰਦਨ ਦੀ ਨਸ' ਦੀ ਪ੍ਰੇਸ਼ਾਨੀ ਨੂੰ ਠੀਕ ਕਰਨਾ ਹੈ। ਇਸ ਦਰਦ ਦੇ ਕਾਰਨ ਉਹ ਤਸਮਾਨੀਆ ਦੇ ਨਾਲ ਸੈਸ਼ਨ ਪਹਿਲਾਂ ਅਭਿਆਸ ਨਹੀਂ ਕਰ ਸਕੇ ਸਨ। 

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ

PunjabKesari

ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ


ਪੇਨ ਨੇ cricket.com.au ਨੂੰ ਕਿਹਾ ਕਿ 'ਸਪਾਈਨਲ ਸਰਜਨ' ਅਤੇ ਕ੍ਰਿਕਟ ਆਸਟਰੇਲੀਆ ਦੀ ਮੈਡੀਕਲ ਟੀਮ ਦੇ ਵਿਚ ਆਮ ਸਹਿਮਤੀ ਸੀ ਕਿ ਹੁਣ ਸਰਜਰੀ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਗਰਮੀ ਦੇ ਸੈਸ਼ਨ ਦੀ ਪੂਰੀ ਤਿਆਰੀ ਦੇ ਲਈ ਬਹੁਤ ਸਮਾਂ ਮਿਲ ਸਕੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮਹੀਨੇ ਦੇ ਆਖਰ ਤੱਕ ਸਰੀਰਕ ਗਤੀਵਿਧੀ ਨੂੰ ਫਿਰ ਤੋਂ ਸ਼ੁਰੂ ਕਰਨ ਅਤੇ ਅਕਤੂਬਰ ਵਿਚ ਪੂਰੀ ਤਰ੍ਹਾਂ ਨਾਲ ਅਭਿਆਸ ਸ਼ੁਰੂ ਕਰਨ ਦੀ ਉਮੀਦ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲੇ ਟੈਸਟ ਵਿਚ ਹਿੱਸਾ ਲੈਣ ਦੇ ਲਈ ਤਿਆਰ ਰਹਾਂਗਾ। ਏਸ਼ੇਜ਼ ਸੀਰੀਜ਼ ਦਾ ਪਹਿਲਾ ਟੈਸਟ ਮੈਚ 8 ਦਸੰਬਰ ਤੋਂ ਹੋਵੇਗਾ।

PunjabKesari


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News