ਬਹੁਤ ਛੇਤੀ ਭਾਰਤ ਦੇ ਆਲ-ਫਾਰਮੈਟ ਖਿਡਾਰੀ ਬਣਨਗੇ ਤਿਲਕ ਵਰਮਾ : ਰੋਹਿਤ ਸ਼ਰਮਾ

Friday, May 13, 2022 - 05:09 PM (IST)

ਮੁੰਬਈ- ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਬੱਲੇਬਾਜ਼ ਤਿਲਕ ਵਰਮਾ ਦੀ ਅਜੇਤੂ ਪਾਰੀ ਲਈ ਸ਼ਲਾਘਾ ਕੀਤੀ। ਇਸੇ ਪਾਰੀ ਦੀ ਬਦੌਲਤ ਉਨ੍ਹਾਂ ਦੀ ਟੀਮ ਨੂੰ ਚੇਨਈ ਦੇ ਖ਼ਿਲਾਫ਼ ਜਿੱਤ ਦਰਜ ਕਰਨ 'ਚ ਮਦਦ ਮਿਲੀ। 

ਇਹ ਵੀ ਪੜ੍ਹੋ : ਪੈਟ ਕਮਿੰਸ IPL 'ਚ ਅੱਗੇ ਨਹੀਂ ਖੇਡ ਸਕਣਗੇ, ਕਮਰ ਦੀ ਸੱਟ ਤੋਂ ਉਭਰਨ ਲਈ ਪਰਤਣਗੇ ਦੇਸ਼

ਤਿਲਕ ਵਰਮਾ ਤੇ ਰਿਤਿਕ ਸ਼ੌਕੀਨ ਦਰਮਿਆਨ ਮਹੱਤਵਪੂਰਨ ਸਾਂਝੇਦਾਰੀ ਤੇ ਟਿਮ ਡੇਵਿਡ ਦੀਆਂ ਅਜੇਤੂ 16 ਦੌੜਾਂ ਦੀ ਪਾਰੀ ਨੇ ਮੁੰਬਈ ਇੰਡੀਅਨਜ ਨੂੰ ਵੀਰਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਚੇਨਈ ਦੇ ਖ਼ਿਲਾਫ਼ ਤੀਜੀ ਜਿੱਤ ਦਰਜ ਕਰਨ 'ਚ ਮਦਦ ਕੀਤੀ। ਰੋਹਿਤ ਨੇ ਤਿਲਕ ਵਰਮਾ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਹ ਸ਼ਾਨਦਾਰ ਖਿਡਾਰੀ  ਹੈ, ਪਹਿਲੇ ਸਾਲ ਖੇਡਣਾ, ਇੰਨਾ ਸ਼ਾਂਤ ਦਿਮਾਗ਼ ਆਸਾਨ ਨਹੀਂ ਹੁੰਦਾ। ਮੈਨੂੰ ਲਗਦਾ ਹੈ ਕਿ ਉਹ ਬਹੁਤ ਛੇਤੀ ਭਾਰਤ ਲਈ ਇਕ ਆਲ-ਫਾਰਮੈਟ ਖਿਡਾਰੀ ਬਣਨ ਜਾ ਰਹੇ ਹਨ। ਉਨ੍ਹਾਂ ਕੋਲ ਤਕਨੀਕ ਤੇ ਸੁਭਾਅ ਹੈ। ਬਹੁਤ ਚੀਜ਼ਾਂ ਦੇ ਮਾਮਲੇ 'ਚ ਉਹ ਸ਼ਾਨਦਾਰ ਹੈ। ਦੌੜਾਂ ਲਈ ਉਸ ਭੁੱਖ ਵੀ ਸਾਫ਼ ਪ੍ਰਗਟ ਹੁੰਦੀ ਹੈ। 

ਇਹ ਵੀ ਪੜ੍ਹੋ : ਸ਼ਾਕਿਬ ਅਲ ਹਸਨ ਹੋਏ ਕੋਰੋਨਾ ਮੁਕਤ

PunjabKesari

ਰੋਹਿਤ ਨੇ ਕਿਹਾ (ਬੁਮਰਾਹ 'ਤੇ) ਉਹ ਜਾਣਦਾ ਹੈ ਕਿ ਉਸ ਨੂੰ ਕੀ ਕਰਨ ਦੀ ਲੋੜ ਹੈ ਤੇ ਟੀਮ ਉਸ ਤੋਂ ਕੀ ਕਰਨ ਦੀ ਉਮੀਦ ਕਰਦੀ ਹੈ ਜੋ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਉਹ ਪਹਿਲਾਂ ਤੋਂ ਹੀ ਸ਼ਾਨਦਾਰ ਸਪੈਲ ਨੂੰ ਸਮਝਦਾ ਹੈ ਤੇ ਅਸੀਂ ਦੇਖਿਆ ਹੈ ਕਿ ਉਸ ਨੇ ਆਖ਼ਰੀ ਗੇਮ 'ਚ ਵੀ ਇਹੋ ਕੀਤਾ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News