ਵੁਡਸ ਨੂੰ ਸਨਮਾਨਤ ਕਰਨਗੇ ਟ੍ਰੰਪ

05/05/2019 1:37:41 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਸੋਮਵਾਰ ਨੂੰ ਵ੍ਹਾਈਟ ਹਾਊਸ 'ਚ ਦਿੱਗਜ ਗੋਲਫਰ ਟਾਈਗਰ ਵੁਡਸ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ 'ਪ੍ਰੈਂਜ਼ੀਡੈਂਸ਼ੀਅਲ ਮੈਡਲ ਆਫ ਫ੍ਰੀਡਮ' ਨਾਲ ਸਨਮਾਨਤ ਕਰਨਗੇ। ਟ੍ਰੰਪ ਨੇ ਪਿਛਲੇ ਮਹੀਨੇ ਮਾਸਟਰਸ ਟੂਰਨਾਮੈਂਟ ਜਿੱਤਣ 'ਤੇ ਵੀ ਵੁਡਸ ਨੂੰ ਵਧਾਈ ਦਿੱਤੀ ਸੀ। 
PunjabKesari
ਟ੍ਰੰਪ ਦੇ ਇਸ ਫੈਸਲੇ ਨੂੰ ਹਾਲਾਂਕਿ ਨਸਲੀ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਵੁਡਸ ਅਸ਼ਵੇਤ ਗੋਲਫਰ ਹਨ। ਵੁਡਸ ਦੇ ਪਿਤਾ ਅਸ਼ਵੇਤ ਸਨ ਜਦਕਿ ਮਾਤਾ ਥਾਈਲੈਂਡ ਮੂਲ ਦੀ ਸੀ। ਰਾਸ਼ਟਰਪਤੀ ਟਰੰਪ ਇਸ ਤੋਂ ਪਹਿਲਾਂ ਅਸ਼ਵੇਤ ਐੱਨ.ਬੀ.ਏ. ਖਿਡਾਰੀਆਂ ਅਤੇ ਅਮਰੀਕੀ ਫੁੱਟਬਾਲ ਖਿਡਾਰੀਆਂ ਨਾਲ ਭਿੜ ਚੁੱਕੇ ਹਨ ਪਰ ਉਹ ਹਮੇਸ਼ਾ ਤੋਂ ਵੁਡਸ ਦੇ ਪ੍ਰਸ਼ੰਸਕ ਰਹੇ ਹਨ। ਆਪਣੇ ਸ਼ਾਨਦਾਰ ਕਰੀਅਰ ਦੇ ਦੌਰਾਨ ਵੁਡਸ ਰਾਜਨੀਤੀ ਤੋਂ ਦੂਰ ਰਹੇ ਪਰ ਮੌਕਾ ਮਿਲਣ 'ਤੇ ਉਹ ਡੈਮੋਕ੍ਰੇਟ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਬਰਾਕ ਓਬਾਮਾ ਅਤੇ ਰਿਪਬਲਿਕਨ ਰਾਸ਼ਟਰਪਤੀ ਐੱਚ.ਡਬਲਿਊ ਬੁਸ਼ ਅਤੇ ਟਰੰਪ ਦੇ ਨਾਲ ਹੱਥ ਆਜ਼ਮਾਉਣ ਤੋਂ ਪਿੱਛੇ ਨਹੀਂ ਹਟੇ।


Tarsem Singh

Content Editor

Related News