ਗਰਦਨ ਦੇ ਦਰਦ ਕਾਰਨ ਇਹ ਵੱਕਾਰੀ ਟੂਰਨਾਮੈਂਟ ਨਹੀਂ ਖੇਡ ਸਕਣਗੇ ਟਾਈਗਰ ਵੁਡਸ

Tuesday, Mar 05, 2019 - 05:23 PM (IST)

ਗਰਦਨ ਦੇ ਦਰਦ ਕਾਰਨ ਇਹ ਵੱਕਾਰੀ ਟੂਰਨਾਮੈਂਟ ਨਹੀਂ ਖੇਡ ਸਕਣਗੇ ਟਾਈਗਰ ਵੁਡਸ

ਲਾਸ ਏਂਜਲਸ— ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਟਾਈਗਰ ਵੁਡਸ ਗਰਦਨ 'ਚ ਜਕੜਨ ਤੋਂ ਉਭਰਨ 'ਚ ਨਾਕਾਮ ਰਹਿਣ ਦੇ ਬਾਅਦ ਇਸ ਹਫਤੇ ਹੋਣ ਵਾਲੇ ਆਰਨੋਲਡ ਪਾਲਮਰ ਇਨਵਿਟੇਸ਼ਨ ਗੋਲਫ ਟੂਰਨਾਮੈਂਟ ਤੋਂ ਹੱਟ ਗਏ ਹਨ। ਵੁਡਸ ਨੇ ਟਵਿੱਟਰ 'ਤੇ ਲਿਖਿਆ ਕਿ ਉਸ ਦੀ ਮੌਜੂਦਾ ਸਮੱਸਿਆ ਦਾ ਕਮਰ ਦੀ ਤਕਲੀਫ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਜਿਸ ਕਾਰਨ ਉਹ ਲਗਭਗ 2 ਸਾਲ ਤਕ ਗੋਲਫ ਤੋਂ ਦੂਰੇ ਹਹੇ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਲੰਬੇ ਸਮੇਂ ਦੀ ਉਨ੍ਹਾਂ ਦੀ ਫਿੱਟਨੈਸ ਨੂੰ ਲੈ ਕੇ ਕੋਈ ਵੀ ਚਿੰਤਾ ਦੀ ਗੱਲ ਨਹੀਂ ਹੈ।
PunjabKesari
ਵੁਡਸ ਨੇ ਕਿਹਾ, ''ਬਦਕਿਸਮਤੀ ਨਾਲ ਪਿਛਲੇ ਕੁਝ ਹਫਤਿਆਂ ਤੋਂ ਗਰਦਨ ਦੇ ਕਾਰਨ ਮੈਨੂੰ ਏ.ਪੀ.ਆਈ. (ਆਰਨੋਲਡ ਪਾਲਮਰ ਇਨਵਿਟੇਸ਼ਨ) ਤੋਂ ਹਟਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।'' ਉਨ੍ਹਾਂ ਕਿਹਾ, ''ਮੇਰਾ ਇਲਾਜ ਚਲ ਰਿਹਾ ਹੈ ਪਰ ਇਸ 'ਚ ਇੰਨਾ ਸੁਧਾਰ ਨਹੀਂ ਹੋਇਆ ਕਿ ਮੈਂ ਖੇਡ ਸਕਾਂ। ਮੇਰੀ ਕਮਰ ਠੀਕ ਹੈ ਅਤੇ ਲੰਬੇ ਸਮੇਂ ਤੋਂ ਫਿਕਰ ਦੀ ਕੋਈ ਗੱਲ ਨਹੀਂ।''


author

Tarsem Singh

Content Editor

Related News