ਭਾਰਤ ਦੇ ਏਸ਼ੀਆਈ ਕੱਪ ਕੁਆਲੀਫਾਇੰਗ ਰਾਊਂਡ ਮੈਚ ਦੇ ਟਿਕਟ 10 ਮਿੰਟ ''ਚ ਵਿਕੇ, AIFF ਨੇ ਜਾਰੀ ਕੀਤੇ ਹੋਰ ਟਿਕਟ

Sunday, Jun 05, 2022 - 12:22 PM (IST)

ਕੋਲਕਾਤਾ- ਭਾਰਤ ਦੇ ਅੱਠ ਜੂਨ ਨੂੰ ਸਾਲਟਲੇਕ ਸਟੇਡੀਅਮ 'ਚ ਕੰਬੋਡੀਆ ਦੇ ਖਿਲਾਫ ਹੋਣ ਵਾਲੇ ਆਗਾਮੀ ਏਸ਼ੀਆਈ ਕੱਪ ਕੁਆਲੀਫਾਇੰਗ ਰਾਊਂਡ ਦੇ ਟਿਕਟ 10 ਮਿੰਟ ਦੇ ਅੰਦਰ ਵਿਕੇ ਗਏ ਜਿਸ ਕਾਰਨ ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੂੰ ਹੋਰ ਟਿਕਟ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ। ਭਾਰਤੀ ਸਟਾਰ ਸੁਨੀਲ ਛੇਤਰੀ ਨੇ ਸ਼ੁੱਕਰਵਾਰ ਨੂੰ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਹੋਰ ਲੋਕਾਂ ਨੂੰ ਇਜਾਜ਼ਤ ਦੇਣ ਕਿਉਂਕਿ ਏਸ਼ੀਅਨ ਕੱਪ ਕੁਆਲੀਫਾਇਰ ਦੇ ਫਾਈਨਲ ਗੇੜ ਦੇ ਮੈਚਾਂ ਲਈ ਸਿਰਫ 12,000 ਟਿਕਟਾਂ ਜਾਰੀ ਕੀਤੀਆਂ ਗਈਆਂ ਸਨ।

ਏ. ਆਈ. ਐੱਫ. ਐੱਫ. ਨੇ ਸਾਰੀਆਂ ਟਿਕਟਾਂ ਕੰਪਲੀਮੈਂਟਰੀ ਕਰ ਦਿੱਤੀਆਂ ਅਤੇ ਰਾਜ ਸਰਕਾਰ ਨੇ ਕਾਨੂੰਨ ਅਤੇ ਵਿਵਸਥਾ ਦੀਆਂ ਸਮੱਸਿਆਵਾਂ ਤੋਂ ਬਚਣ ਲਈ 70,000 ਦਰਸ਼ਕਾਂ ਦੀ ਸਮਰੱਥਾ ਵਾਲੇ ਸਾਲਟ ਲੇਕ ਸਟੇਡੀਅਮ ਵਿਚ ਸਿਰਫ 12,000 ਟਿਕਟਾਂ ਦੀ ਇਜਾਜ਼ਤ ਦਿੱਤੀ। ਛੇਤਰੀ ਦੇ ਪ੍ਰਤੀਕਰਮ ਦੇ ਸੁਰਖੀਆਂ ਵਿਚ ਆਉਣ ਤੋਂ ਬਾਅਦ, ਸ਼ਨੀਵਾਰ ਸਵੇਰੇ ਰਾਜ ਸਰਕਾਰ ਅਤੇ ਏ. ਆਈ. ਐੱਫ. ਐੱਫ. ਵਿਚਕਾਰ ਇਕ ਮੀਟਿੰਗ ਹੋਈ ਅਤੇ ਜਿੰਨੀ ਵੀ ਮੰਗ ਹੈ, ਓਨਾ ਸਟੇਡੀਅਮ ਖੋਲ੍ਹਣ ਦਾ ਫੈਸਲਾ ਕੀਤਾ ਗਿਆ।

ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਇਕ ਸੂਤਰ ਨੇ ਕਿਹਾ, 'ਜਿਸ ਨੇ ਵੀ ਇਹ ਗਿਣਤੀ 12,000 ਦੱਸੀ ਹੈ, ਇਹ ਸਭ ਗਲਤ ਹੈ। ਬੰਗਾਲ ਸਰਕਾਰ ਦੀ ਕੋਈ ਪਾਬੰਦੀ ਨਹੀਂ ਸੀ। ਪੂਰਾ ਸਟੇਡੀਅਮ ਦਰਸ਼ਕਾਂ ਲਈ ਖੁੱਲ੍ਹਾ ਸੀ। ਪਰ ਏ. ਆਈ. ਐੱਫ. ਐੱਫ. ਨੇ ਸ਼ੁਰੂ ਵਿੱਚ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ 20,000 ਟਿਕਟਾਂ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਹਰੇਕ ਟਿਕਟ ਦੀ ਕੀਮਤ 5 ਰੁਪਏ ਸੀ ਪਰ ਜੇਕਰ ਇਹ ਕੰਮਪਲੀਮੈਂਟਰੀ ਹੈ, ਤਾਂ ਏ. ਆਈ. ਐੱਫ. ਐੱਫ. ਨੂੰ ਨੁਕਸਾਨ ਝੱਲਣਾ ਪਵੇਗਾ।


Tarsem Singh

Content Editor

Related News