ਥਾਮਸ ਕੱਪ ਦੇ ਹੀਰੋ ਸ਼ਟਲਰ HS Prannoy ਨੇ ਸ਼ਵੇਤਾ ਗੋਮਸ ਨਾਲ ਕੀਤਾ ਵਿਆਹ (ਦੇਖੋ ਤਸਵੀਰਾਂ)
Wednesday, Sep 14, 2022 - 09:46 PM (IST)

ਸਪੋਰਟਸ ਡੈਸਕ : BWF ਵਰਲਡ ਟੂਰ ਰੈਂਕਿੰਗ 'ਚ ਮੌਜੂਦਾ ਨੰਬਰ 1 ਸ਼ਟਲਰ ਐੱਚ.ਐੱਸ. ਪ੍ਰਣਯ ਨੇ ਪ੍ਰੀ-ਵੈਡਿੰਗ ਸ਼ੂਟ ਦੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਆਉਣ ਤੋਂ ਬਾਅਦ ਆਖਰਕਾਰ ਸ਼ਵੇਤਾ ਗੋਮਜ਼ ਨਾਲ ਵਿਆਹ ਕਰ ਲਿਆ ਹੈ। ਪ੍ਰਣਯ ਨੇ ਦੋਸਤਾਂ ਅਤੇ ਪਰਿਵਾਰ ਨਾਲ ਮੈਰਿਜ ਰਜਿਸਟਰਾਰ ਦਫਤਰ 'ਚ ਵਿਆਹ ਕਰਵਾਇਆ। ਉਸ ਨੇ ਜਸਟ ਮੈਰਿਡ ਕੈਪਸ਼ਨ ਦੇ ਨਾਲ ਸੋਸ਼ਲ ਮੀਡੀਆ 'ਤੇ ਫੋਟੋਆਂ ਸ਼ੇਅਰ ਕੀਤੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਪ੍ਰਣਯ ਹਸੀਨਾ ਸੁਨੀਲ ਕੁਮਾਰ ਦਾ ਜਨਮ 17 ਜੁਲਾਈ 1992 ਨੂੰ ਦਿੱਲੀ ਵਿੱਚ ਹੋਇਆ ਸੀ। ਉਸਨੇ ਹੈਦਰਾਬਾਦ ਵਿੱਚ ਗੋਪੀਚੰਦ ਬੈਡਮਿੰਟਨ ਅਕੈਡਮੀ ਵਿੱਚ ਸਿਖਲਾਈ ਲਈ। ਉਹ ਮੂਲ ਰੂਪ ਤੋਂ ਤਿਰੂਵਨੰਤਪੁਰਮ ਦਾ ਰਹਿਣ ਵਾਲਾ ਹੈ। ਉਸ ਨੇ ਭਾਰਤ ਲਈ ਕਈ ਵੱਡੇ ਟੂਰਨਾਮੈਂਟਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ।
ਪ੍ਰਣਯ ਨੇ ਥਾਮਸ ਕੱਪ 2022 ਵਿੱਚ ਸੋਨ, ਰਾਸ਼ਟਰਮੰਡਲ ਖੇਡਾਂ 2018 ਵਿੱਚ ਸੋਨ ਅਤੇ ਦੱਖਣੀ ਏਸ਼ੀਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ। ਉਸਨੇ 2010 ਵਿੱਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਸੁਰਖੀਆਂ ਬਟੋਰੀਆਂ ਸਨ।