ਇਸ ਸਾਲ ਨਹੀਂ ਹੋਵੇਗਾ ਟੀ-20 ਵਿਸ਼ਵ ਕੱਪ, IPL ਦਾ ਰਸਤਾ ਸਾਫ

Monday, Jul 20, 2020 - 08:20 PM (IST)

ਨਵੀਂ ਦਿੱਲੀ- ਆਖਿਰਕਾਰ ਇਸ ਸਾਲ ਅਕਤੂਬਰ-ਨਵੰਬਰ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਰੱਦ ਕਰ ਦਿੱਤਾ ਗਿਆ । ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਬੋਰਡ ਦੀ ਸੋਮਵਾਰ ਨੂੰ ਟੈਲੀਕਾਨਫਰੰਸ ਦੇ ਜਰੀਏ ਬੈਠਕ 'ਚ ਇਹ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਯੋਜਨ ਦਾ ਰਸਤਾ ਵੀ ਖੁੱਲ ਗਿਆ ਹੈ। ਕੋਰੋਨਾ ਵਾਇਰਸ ਦੇ ਕਾਰਨ ਆਸਟਰੇਲੀਆ 'ਚ ਅਕਤੂਬਰ-ਨਵੰਬਰ 'ਚ ਹੋਣ ਵਾਲੇ ਇਸ ਵਿਸ਼ਵ ਟੂਰਨਾਮੈਂਟ 'ਤੇ ਪਹਿਲਾਂ ਤੋਂ ਹੀ ਖਤਰੇ ਦੇ ਬਦਲ ਮੰਡਰਾ ਰਹੇ ਸੀ। ਕ੍ਰਿਕਟ ਆਸਟਰੇਲੀਆ ਨੇ ਵੀ ਟੀ-20 ਵਿਸ਼ਵ ਕੱਪ ਦੇ ਆਯੋਜਨ 'ਤੇ ਚਿੰਤਾ ਜਤਾਈ ਸੀ। ਆਈ. ਸੀ. ਸੀ. ਤੋਂ ਜਾਰੀ ਬਿਆਨ 'ਚ ਕਿਹਾ ਗਿਆ- ਆਈ. ਸੀ. ਸੀ. ਨੇ ਆਸਟਰੇਲੀਆ 'ਚ ਪ੍ਰਸਤਾਵਿਤ ਪੁਰਸ਼ ਟੀ-20 ਵਿਸ਼ਵ ਕੱਪ 2020 ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਮੁਅੱਤਲ ਕਰ ਦਿੱਤਾ ਗਿਆ। ਟੀ-20 ਵਿਸ਼ਵ ਕੱਪ ਦਾ ਆਯੋਜਨ 18 ਅਕਤੂਬਰ ਤੋਂ 15 ਨਵੰਬਰ ਤੱਕ ਹੋਣਾ ਸੀ।


ਇਸ ਤੋਂ ਪਹਿਲਾਂ ਆਸਟਰੇਲੀਆ ਦੇ ਖੇਡ ਮੰਤਰੀ ਰਿਚਰਡ ਕੋਲਬੇਕ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਟੀ-20 ਵਿਸ਼ਵ ਕੱਪ ਦੇ ਲਈ ਟੀਮਾਂ ਦੀ ਮੇਜ਼ਬਾਨੀ ਕਰਨ ਦੀ ਚੁਣੌਤੀ ਤੋਂ ਪਾਰ ਹੋ ਸਕਦਾ ਹੈ ਪਰ ਮੁੱਖ ਮੁੱਦਾ ਇਹ ਹੈ ਕਿ ਕੀ ਟੂਰਨਾਮੈਂਟ ਦਾ ਆਯੋਜਨ ਦਰਸ਼ਕਾਂ ਦੇ ਬਿਨਾਂ ਖਾਲੀ ਸਟੇਡੀਅਮਾਂ 'ਚ ਕਰਨਾ ਠੀਕ ਹੋਵੇਗਾ।

PunjabKesari

ਆਈ. ਸੀ. ਸੀ. ਦੇ ਪੁਰਸ਼ ਵਿਸ਼ਵ ਕੱਪ ਵਿੰਡੋ
ਆਈ. ਸੀ. ਸੀ. ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ 2021 ਅਕਤੂਬਰ-ਨਵੰਬਰ 2021 ਨੂੰ ਆਯੋਜਿਤ ਕੀਤਾ ਜਾਵੇਗਾ ਤੇ 14 ਨਵੰਬਰ 2021 ਨੂੰ ਫਾਈਨਲ ਹੋਵੇਗਾ। 
ਆਈ. ਸੀ. ਸੀ. ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ 2022 ਅਕਤੂਬਰ-ਨਵੰਬਰ 2022 ਨੂੰ ਆਯੋਜਿਤ ਹੋਵੇਗਾ ਤੇ 13 ਨਵੰਬਰ 2022 ਨੂੰ ਫਾਈਨਲ ਹੋਵੇਗਾ।
ਆਈ. ਸੀ. ਸੀ. ਪੁਰਸ਼ਾਂ ਦਾ ਵਿਸ਼ਵ ਕੱਪ 2023 ਭਾਰਤ 'ਚ ਅਕਤੂਬਰ-ਨਵੰਬਰ 2023 'ਚ ਆਯੋਜਿਤ ਕੀਤਾ ਜਾਵੇਗਾ ਤੇ 26 ਨਵੰਬਰ 2023 ਨੂੰ ਫਾਈਨਲ ਹੋਵੇਗਾ।


Gurdeep Singh

Content Editor

Related News