ਬੰਗਲਾਦੇਸ਼ ਵਿਰੁੱਧ ਟੀ20 ਮੈਚਾਂ ''ਚ AUS ਦੀ ਅਗਵਾਈ ਕਰੇਗਾ ਇਹ ਵਿਕਟਕੀਪਰ ਬੱਲੇਬਾਜ਼
Tuesday, Aug 03, 2021 - 03:32 AM (IST)
ਮੈਲਬੋਰਨ- ਵਿਕਟਕੀਪਰ ਮੈਥਿਊ ਵੇਡ ਬੰਗਲਾਦੇਸ਼ ਵਿਰੁੱਧ ਢਾਕਾ ਵਿਚ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਸੀਰੀਜ਼ ਵਿਚ ਆਸਟਰੇਲੀਆ ਟੀਮ ਦੀ ਅਗਵਾਈ ਕਰੇਗਾ। ਮੌਜੂਦਾ ਕਪਤਾਨ ਆਰੋਨ ਫਿੰਚ ਸੱਟ ਦੇ ਕਾਰਨ ਵੈਸਟਇੰਡੀਜ਼ ਦੇ ਦੌਰੇ ਤੋਂ ਹੀ ਵਾਪਸ ਆਪਣੇ ਦੇਸ਼ ਆ ਗਏ ਸਨ।
ਇਹ ਖ਼ਬਰ ਪੜ੍ਹੋ- ਘੋੜਸਵਾਰੀ : ਮਿਰਜ਼ਾ ਨੇ ਜੰਪਿੰਗ ਫਾਈਨਲ ਦੇ ਲਈ ਕੁਆਲੀਫਾਈ ਕੀਤਾ
ਕ੍ਰਿਕਟ ਆਸਟਰੇਲੀਆ ਨੇ ਸੋਮਵਾਰ ਨੂੰ ਉਮੀਦ ਜਤਾਈ ਕਿ ਫਿੰਚ 17 ਅਕਤੂਬਰ ਤੋਂ 14 ਨਵੰਬਰ ਦੇ ਵਿਚ ਯੂ. ਏ. ਈ. ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੱਕ ਫਿੱਟ ਹੋ ਜਾਵੇਗਾ। ਅਲੇਕਸ ਕੈਰੀ ਨੇ ਵੈਸਟਇੰਡੀਜ਼ ਦੇ ਵਿਰੁੱਧ ਹਾਲ ਹੀ ਦੇ ਵਨ ਡੇ ਮੈਚਾਂ ਵਿਚ ਫਿੰਟ ਦੀ ਜਗ੍ਹਾ ਕਪਤਾਨੀ ਕੀਤੀ ਸੀ। ਆਸਟਰੇਲੀਆ ਨੇ ਇਹ ਸੀਰੀਜ਼ 2-1 ਨਾਲ ਜਿੱਤੀ ਸੀ। ਕੈਰੀ ਬੰਗਲਾਦੇਸ਼ ਵਿਰੁੱਧ ਵਿਸ਼ੇਸ਼ ਬੱਲੇਬਾਜ਼ ਦੇ ਰੂਪ ਵਿਚ ਖੇਡੇਗਾ। ਵੇਡ ਨੇ ਘਰੇਲੂ ਪੱਧਰ 'ਤੇ ਵਿਕਟੋਰੀਆ, ਤਸਮਾਨੀਆ ਅਤੇ ਹੋਬਾਰਟ ਹਰਿਕੇਨਸ ਦੀ ਕਪਤਾਨੀ ਕੀਤੀ ਹੈ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜੇਂਡਰ ਨੇ ਰੋਰੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।