ਰਾਹੁਲ ਦੀ ਸ਼ਾਨਦਾਰ ਪਾਰੀ ''ਤੇ ਇਸ ਪਾਕਿਸਤਾਨੀ ਐਂਕਰ ਨੇ ਕੀਤਾ ਇਹ ਟਵੀਟ

05/07/2018 5:05:54 PM

ਇੰਦੌਰ (ਬਿਊਰੋ)— 6 ਮਈ ਨੂੰ ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਇਆ ਜਿਸ 'ਚ ਕੇ.ਐੱਲ. ਰਾਹੁਲ ਨੇ ਬਿਹਤਰੀਨ ਪ੍ਰਦਰਸ਼ਨ ਕਰ ਕੇ ਪੰਜਾਬ ਨੂੰ 6 ਵਿਕਟਾਂ ਨਾਲ ਮੈਚ ਜਿੱਤਵਾ ਦਿੱਤਾ। ਕੇ.ਐੱਲ. ਰਾਹੁਲ ਨੇ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਨਾਲ ਪ੍ਰੀਟੀ ਜ਼ਿੰਟਾ ਦਾ ਖੁਸ਼ ਹੋਣਾ ਲਾਜ਼ਮੀ ਸੀ ਪਰ ਇਸ ਦੇ ਨਾਲ ਰਾਹੁਲ ਨੇ ਇਕ ਹੋਰ ਐਂਕਰ ਦਾ ਦਿੱਲ ਜਿੱਤ ਲਿਆ।

ਪਾਕਿਸਤਾਨ ਦੀ ਖੂਬਸੂਰਤ ਸਪੋਰਟਸ ਐਂਕਰ ਜੈਨਬ ਅੱਬਾਸ ਨੂੰ ਵੀ ਰਾਹੁਲ ਨੇ ਆਪਣੀ ਇਸ ਪਾਰੀ ਨਾਲ ਫੈਨ ਬਣਾ ਲਿਆ ਹੈ। ਰਾਹੁਲ ਦੀ ਪਾਰੀ ਦੇਖ ਜੈਨਬ ਅੱਬਾਸ ਖੁਦ ਰਾਹੁਲ ਦੀ ਤਾਰੀਫ ਕਰਨ ਤੋਂ ਰੋਕ ਨਾ ਸਕੀ। ਰਾਹੁਲ ਦੀ ਮੈਚ ਜਿਤਾਉਣ ਦੀ ਪਾਰੀ ਦੇ ਬਾਅਦ ਪਾਕਿਸਤਾਨ ਦੀ ਖੂਬਸੂਰਤ ਐਂਕਰ ਨੇ ਕਿ ਪਿਆਰਾ ਟਵੀਟ ਕਰਦੇ ਲਿਖਿਆ, ਲੋਕੇਸ਼ ਰਾਹੁਲ ਸ਼ਾਨਦਾਰ, ਗਜ਼ਬ ਦੀ ਟਾਈਮਿੰਗ, ਦੇਖਕੇ ਮਜ਼ਾ ਆ ਗਿਆ।

ਜ਼ਿਕਰਯੋਗ ਹੈ ਕਿ ਜੈਨਬ ਅੱਬਾਸ ਪਾਕਿਸਤਾਨੀ ਨਿਊਜ਼ ਚੈਨਲ ਦੀ ਸਪੋਰਟਸ ਐਂਕਰ ਹੈ। ਆਈ.ਪੀ.ਐੱਲ. ਦੇ ਵਾਂਗ ਸ਼ੁਰੂ ਹੋਏ ਪੀ.ਐੱਸ.ਐੱਲ. 'ਚ ਵੀ ਉਹ ਐਂਕਰਿੰਗ ਕਰਦੀ ਹੈ। ਚੈਂਪੀਅਨਸ ਟਰਾਫੀ ਦੇ ਦੌਰਾਨ ਵਿਰਾਟ ਦੇ ਨਾਲ ਉਸਦੀ ਸੈਲਫੀ ਨੇ ਵੀ ਸੁਰਖੀਆਂ ਇਕੱਠੀਆਂ ਕੀਤੀਆਂ ਸਨ। ਉਥੇ ਹੀ ਰੋਹਿਤ ਸ਼ਰਮਾ ਦੇ ਨਾਲ ਵੀ ਉਸਦੀ ਸੈਲਫੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਲਾਈਕਸ ਮਿਲੇ ਸੀ। ਹਾਲ ਹੀ 'ਚ ਮਾਹੀ ਦੀ ਤਾਰੀਫ 'ਚ ਉਹ ਸੋਸ਼ਲ ਮੀਡੀਆ 'ਤੇ ਟਰੋਲ ਹੋਈ ਸੀ।


Related News