ਬਗੈਰ ਖੇਡੇ ਹੀ ਮੈਚ ਜਿੱਤ ਗਈ ਇਹ ਟੀਮ

11/12/2017 3:53:52 AM

ਨਵੀਂ ਦਿੱਲੀ— ਕ੍ਰਿਕਟ ਦੇ ਖੇਡ 'ਚ ਹਾਰ ਜਿੱਤ ਤਾਂ ਚਲਦੀ ਰਹਿੰਦੀ ਹੈ ਪਰ ਜਿੱਤ ਤਾਂ ਇਕ ਦੀ ਹੁੰਦੀ ਹੈ। 1977 'ਚ ਕ੍ਰਿਕਟ ਦੇ ਇਤਿਹਾਸ 'ਚ ਇਕ ਰੌਮਾਂਚਕ ਮੈਚ ਹੋਇਆ, ਜਿਸ 'ਚ ਇਕ ਟੀਮ ਬਿਨ੍ਹਾਂ ਖੇਡੇ ਹੀ 8 ਵਿਕਟ ਨਾਲ ਜਿੱਤ ਗਈ। ਇਹ ਹੈਰਾਨ ਕਰਨ ਵਾਲਾ ਮੈਚ ਕ੍ਰਿਕਟ ਦੇ ਘਰ ਕਹੇ ਜਾਣ ਵਾਲੇ ਲੰਡਨ 'ਚ ਹੋਇਆ ਸੀ।
ਜ਼ਿਕਰਯੋਗ ਹੈ ਕਿ 1977 'ਚ ਅਗਸਤ ਮਹੀਨੇ 'ਚ ਕਾਊਂਟੀ ਚੈਂਪੀਅਨਸ਼ਿਪ ਦੇ ਦੌਰਾਨ ਮਿਡੀਲਸੇਕਸ ਮਰੇ ਦੇ ਵਿਚ ਮੈਚ ਹੋਇਆ ਸੀ। ਜਿਸ 'ਚ ਟਾਸ ਮਿਡੀਲਸੇਕਸ ਟੀਮ ਨੇ ਜਿੱਤਿਆ ਸੀ, ਫੀਲਡਿੰਗ ਦਾ ਫੈਸਲਾ ਕੀਤਾ ਪਰ ਮੀਂਹ ਕਾਰਨ ਮੈਚ ਰੱਦ ਹੋ ਗਿਆ। ਦੂਜੇ ਦਿਨ ਮੀਂਹ ਦੇ ਕਾਰਨ ਬਹੁਤ ਘੱਟ ਓਵਰ ਖੇਡੇ ਗਏ। ਜਿਸ 'ਚ ਮਰੇ ਟੀਮ ਨੇ ਇਕ ਓਵਰ 'ਚ 8 ਦੌੜਾਂ ਬਣਾਈਆਂ।
ਮੈਚ ਦੇ ਤੀਜੇ ਦਿਨ ਮਰੇ ਦੇ ਬੱਲੇਬਾਜ਼ 23 ਓਵਰਾਂ 'ਚ ਸਿਰਫ 49 ਦੌੜਾਂ ਹੀ ਬਣਾ ਸਕੇ। ਜਿਸ 'ਚ ਮਿਡੀਸੇਕਸ ਦੇ ਗੇਂਦਬਾਜ਼ ਨੇ 5 ਵਿਕਟਾਂ ਹਾਸਲ ਕੀਤੀਆਂ, ਮਾਈਕ ਸੇਲਵੇ ਨੇ 3 ਮਾਈਕ ਗੈਂਟਿਗ ਨੇ 2 ਵਿਕਟਾਂ ਹਾਸਲ ਕੀਤੀਆਂ। ਮਿਡੀਲਸੇਕਸ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਗੇਂਦ 'ਤੇ ਹੀ ਪਾਰੀ ਖਤਮ ਕਰਨ ਦਾ ਫੈਸਲਾ ਕੀਤਾ। ਮਰੇ ਦੀ ਟੀਮ ਉਸ ਤੋਂ 49 ਦੌੜਾਂ ਅੱਗੇ ਚਲ ਰਹੀ। ਇਹ ਮੈਚ ਬਹੁਤ ਰੌਮਾਂਚਕ ਸੀ ਜਿਸ 'ਚ ਲੋਕਾਂ ਦੇ ਆਸ਼ਰਬਾਦ ਨੇ ਜਾਨ ਪਾ ਦਿੱਤੀ ਸੀ।


Related News