100ਵੇਂ ਟੈਸਟ ਤੋਂ ਪਹਿਲਾਂ ਰੋਸ ਟੇਲਰ ਨੇ ਦਿੱਤਾ ਇਹ ਬਿਆਨ

Friday, Feb 14, 2020 - 08:56 PM (IST)

100ਵੇਂ ਟੈਸਟ ਤੋਂ ਪਹਿਲਾਂ ਰੋਸ ਟੇਲਰ ਨੇ ਦਿੱਤਾ ਇਹ ਬਿਆਨ

ਹੈਮਿਲਟਨ— ਆਪਣੇ ਕਰੀਅਰ ਦਾ 100ਵਾਂ ਟੈਸਟ ਮੈਚ ਖੇਡਣ ਜਾ ਰਹੇ ਨਿਊਜ਼ੀਲੈਂਡ ਦੇ ਸੀਨੀਅਰ ਬੱਲੇਬਾਜ਼ ਰੋਸ ਟੇਲਰ ਨੇ ਕਿਹਾ ਕਿ ਆਪਣੀ ਗਲਤੀਆਂ ਨਾਲ ਉਹ ਸਬਕ ਸਿੱਖਦੇ ਆਏ ਹਨ। ਉਸ ਨੇ ਜ਼ਿਆਦਾ ਟੈਸਟ ਨਿਊਜ਼ੀਲੈਂਡ ਦੇ ਲਈ ਸਿਰਫ ਸਟੀਫਨ ਫਲੇਮਿੰਗ, ਬ੍ਰੇਂਡਨ ਮੈਕੁਲਮ ਤੇ ਡੇਨੀਅਲ ਵਿਟੋਰੀ ਨਾਲ ਖੇਡੇ ਹਨ। ਉਹ ਭਾਰਤ ਵਿਰੁੱਧ 21 ਫਰਵਰੀ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਦੇ ਜਰੀਏ ਟੈਸਟ ਮੈਚਾਂ ਦਾ ਸੈਂਕੜਾ ਪੂਰਾ ਕਰਨਗੇ। ਉਸ ਨੇ ਕਿਹਾ ਕਿ ਕਿਸੇ ਦਾ ਕਰੀਅਰ ਪਰਫੈਕਟ ਨਹੀਂ ਹੁੰਦਾ। ਕਈ ਬਾਰ ਤੁਸੀਂ ਅਸਫਲ ਰਹਿੰਦੇ ਹੋ। ਗਲਤੀਆਂ ਤੇ ਹਾਲਾਤ ਤੁਹਾਨੂੰ ਸਭ ਕੁਝ ਸਿਖਾ ਦਿੰਦੇ ਹਨ।

PunjabKesari
ਇਹ ਪੁੱਛਣ 'ਤੇ ਕਿ 100 ਟੈਸਟ ਦੀ ਉਸਦੇ ਲਈ ਕੀ ਅਹਿਮੀਅਤ ਹੈ, ਉਨ੍ਹਾਂ ਨੇ ਕਿਹਾ ਕਿ ਸ਼ਾਇਦ ਹੁਣ ਬੁੱਢਾ ਹੋ ਗਿਆ ਹਾਂ ਪਰ ਮੈਂ ਆਪਣੀ ਉਪਲੱਬਧੀਆਂ ਤੋਂ ਖੁਸ਼ ਹਾਂ। ਟੇਲਰ ਨੇ ਕਿਹਾ ਇਕ ਬੱਲੇਬਾਜ਼ ਦੇ ਤੌਰ 'ਤੇ ਟੈਸਟ ਕ੍ਰਿਕਟ ਤੇ ਕ੍ਰਿਕਟ 'ਚ ਮੈਂ ਕਈ ਉਤਾਰ-ਚੜਾਅ ਦੇਖੇ ਹਨ। ਵੇਲਿੰਗਟਨ ਦੀ ਮੇਰੇ ਦਿਲ 'ਚ ਖਾਸ ਜਗ੍ਹਾ ਹੈ। ਮੈਂ ਆਪਣੇ ਕਰੀਅਰ ਦੇ ਆਖਰ 'ਚ ਇਨ੍ਹਾਂ ਖਾਸ ਯਾਦਾਂ ਨੂੰ ਸਭਾਲ ਕੇ ਰੱਖਾਂਗਾ।
ਉਨ੍ਹਾਂ ਨੇ ਕਿਹਾ ਕਿ ਆਖਿਰ ਤਾਂ ਇਹ ਇਕ ਮੈਚ ਹੀ ਹੈ, ਜਿਸ 'ਚ ਤੁਹਾਡੀ ਕੋਸ਼ਿਸ਼ ਟੀਮ ਨੂੰ ਜਿਤਾਉਣ ਦੀ ਹੁੰਦੀ ਹੈ। ਇਸ ਦਾ ਪੂਰਾ ਮਜ਼ਾ ਲੈਣਾ ਹੈ। ਮੈਦਾਨ 'ਤੇ ਉੱਤਰਨ ਤੋਂ ਬਾਅਦ ਹਰ ਖਿਡਾਰੀ ਇਹੀ ਕਰਨਾ ਚਾਹੁੰਦਾ ਹੈ। ਟੇਲਰ ਨੇ ਆਪਣੀ ਉਪਲੱਬਧੀਆਂ ਦਾ ਸਹਿਰਾ ਪਤਨੀ ਵਿਕਟੋਰੀਆ ਨੂੰ ਦਿੰਦੇ ਹੋਏ ਕਿਹਾ ਕਿ ਮੇਰੀ ਪਤਨੀ ਵਿਕਟੋਰੀਆ ਦੇ ਲਈ ਤਿੰਨ ਬੱਚਿਆਂ ਨੂੰ ਇਕੱਲਿਆ ਪਾਲਣਾ ਅਸਾਨ ਨਹੀਂ ਸੀ। ਅਸੀਂ ਇੰਨ੍ਹਾ ਸਮਾਂ ਖੇਡਦੇ ਹਾਂ ਪਰ ਜਦੋ ਘਰ 'ਚ ਹੁੰਦੇ ਹਾਂ ਤਾਂ ਮੈਂ ਉਸਦਾ ਪਿਤਾ ਹੁੰਦਾ ਹਾਂ। ਮੇਰੇ ਬੱਚੇ ਇੰਨ੍ਹੇ ਵੱਡੇ ਹੋ ਗਏ ਹਨ ਕਿ ਸਮਝਦੇ ਹਨ ਕਿ ਉਸਦੇ ਪਿਤਾ ਕੀ ਕਰਦੇ ਹਨ।

PunjabKesari
ਰੋਸ ਟੇਲਰ ਦਾ ਕ੍ਰਿਕਟ ਕਰੀਅਰ
ਟੈਸਟ— 99 ਮੈਚ, 7174 ਦੌੜਾਂ
ਵਨ ਡੇ— 231 ਮੈਚ, 8570 ਦੌੜਾਂ
ਟੀ-20— 100 ਮੈਚ, 1909 ਦੌੜਾਂ
ਫਸਟ ਕਲਾਸ— 175 ਮੈਚ, 11681 ਦੌੜਾਂ
ਲਿਸਟ ਏ— 297 ਮੈਚ, 10961 ਦੌੜਾਂ
20-20— 273 ਮੈਚ, 6140 ਦੌੜਾਂ


author

Gurdeep Singh

Content Editor

Related News