ਆਪਣੀ ਤੂਫਾਨੀ ਪਾਰੀ 'ਤੇ ਡਿਵੀਲੀਅਰਸ ਨੇ ਦਿੱਤਾ ਇਹ ਬਿਆਨ

Saturday, Oct 17, 2020 - 10:08 PM (IST)

ਆਪਣੀ ਤੂਫਾਨੀ ਪਾਰੀ 'ਤੇ ਡਿਵੀਲੀਅਰਸ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ- ਰਾਜਸਥਾਨ ਵਿਰੁੱਧ ਡਿਵੀਲੀਅਰਸ ਮੈਦਾਨ 'ਤੇ ਆਏ ਤਾਂ ਉਸਦੀ ਟੀਮ 12.6 ਓਵਰਾਂ 'ਚ 102 ਦੌੜਾਂ ਬਣਾ ਚੁੱਕੀ ਸੀ। ਇਸ ਤੋਂ ਬਾਅਦ ਜ਼ਰੂਰੀ 77 ਦੌੜਾਂ ਦੇ ਲਈ ਡਿਵੀਲੀਅਰਸ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਸਿਰਫ 22 ਗੇਂਦਾਂ 'ਚ ਇਕ ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ 20ਵੇਂ ਓਵਰ 'ਚ ਜਿੱਤ ਹਾਸਲ ਕਰਵਾਈ।

PunjabKesari
ਮਹੱਤਵਪੂਰਨ ਪਾਰੀ ਖੇਡਣ ਤੋਂ ਬਾਅਦ ਏ ਬੀ ਡਿਵੀਲੀਅਰਸ ਨੇ ਕਿਹਾ ਕਿ- ਮੈਂ ਬਹੁਤ ਖੁਸ਼ ਹਾਂ। ਗੇਂਦਬਾਜ਼ੀ ਦੇ ਦੌਰਾਨ ਮੈਂ ਸੋਚ ਰਿਹਾ ਸੀ ਕਿ ਅਸੀਂ ਪਹਿਲਾਂ ਵਧੀਆ ਨਹੀਂ ਖੇਡੇ। ਕੁਝ ਮਹੱਤਵਪੂਰਨ ਚੀਜ਼ਾਂ ਸਾਹਮਣੇ ਆਈਆਂ ਹਨ, ਵਿਰਾਟ ਅਤੇ ਮੈਂ ਇਸ 'ਤੇ ਗੱਲਬਾਤ ਵੀ ਕੀਤੀ। ਪਾਰੀ ਦੇ ਦੌਰਾਨ ਮੈਂ ਬਹੁਤ ਘਬਰਾਇਆ ਸੀ ਪਰ ਮੈਨੂੰ ਆਪਣੇ ਪ੍ਰਦਰਸ਼ਨ 'ਤੇ ਮਾਣ ਹੈ। ਡਿਵੀਲੀਅਰਸ ਬੋਲੇ- ਮੈਂ ਹਮੇਸ਼ਾ ਟੀਮ ਦੇ ਲਈ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਖੇਡ ਦੇ ਨਾਲ ਜੁੜਿਆ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਇਕ ਬਿੱਲੀ ਤੇ ਚੂਹੇ ਦਾ ਖੇਡ ਹੈ। ਏ ਬੀ ਨੇ ਅੱਗੇ ਕਿਹਾ- ਹੁਣ ਸਾਡੇ ਕੋਲ ਕੁਝ ਵਧੀਆ ਖੇਡ ਹੈ, ਕੁਝ ਔਸਤ ਖੇਡ ਵੀ ਹੈ। ਇਸ ਟੂਰਨਾਮੈਂਟ 'ਚ ਹੁਣ ਤੱਕ ਵਧੀਆ ਖੇਡ ਹੋ ਚੁੱਕੇ ਹਨ।


author

Gurdeep Singh

Content Editor

Related News