ਧਰਮਸ਼ਾਲਾ ਟੈਸਟ 'ਚ ਇਸ ਭਾਰਤੀ ਖਿਡਾਰੀ ਨੂੰ ਮਿਲਿਆ ਡੈਬਿਊ ਦਾ ਮੌਕਾ, ਭਾਰਤ ਦੀ ਪਲੇਇੰਗ 11 'ਚ 2 ਬਦਲਾਅ

Thursday, Mar 07, 2024 - 02:28 PM (IST)

ਧਰਮਸ਼ਾਲਾ ਟੈਸਟ 'ਚ ਇਸ ਭਾਰਤੀ ਖਿਡਾਰੀ ਨੂੰ ਮਿਲਿਆ ਡੈਬਿਊ ਦਾ ਮੌਕਾ, ਭਾਰਤ ਦੀ ਪਲੇਇੰਗ 11 'ਚ 2 ਬਦਲਾਅ

ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਪੰਜਵੇਂ ਆਖਰੀ ਧਰਮਸ਼ਾਲਾ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ 'ਚ ਟੀਮ ਇੰਡੀਆ ਦੇ ਪਲੇਇੰਗ 11 'ਚ ਦੋ ਵੱਡੇ ਬਦਲਾਅ ਦੇਖਣ ਨੂੰ ਮਿਲੇ, ਜਿਸ 'ਚ ਦੇਵਦੱਤ ਪੱਡੀਕਲ ਨੂੰ ਟੈਸਟ ਕ੍ਰਿਕਟ 'ਚ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਉਹ ਇਸ ਫਾਰਮੈਟ ਵਿੱਚ ਖੇਡਣ ਵਾਲੇ ਭਾਰਤੀ ਟੀਮ ਦੇ 314ਵੇਂ ਖਿਡਾਰੀ ਬਣ ਗਏ ਹਨ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਦੀ ਟੀਮ 'ਚ ਵਾਪਸੀ ਹੋਈ ਹੈ, ਜਿਸ ਨੂੰ ਚੌਥੇ ਟੈਸਟ ਮੈਚ 'ਚ ਆਰਾਮ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਆਕਾਸ਼ ਦੀਪ ਦੀ ਜਗ੍ਹਾ 'ਤੇ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਰਕਾਰੀ ਨੌਕਰੀ ਦੇ ਚਾਹਵਾਨ ਖਿਡਾਰੀਆਂ ਲਈ ਖੁਸ਼ਖਬਰੀ, ਕੇਂਦਰ ਸਰਕਾਰ ਵਲੋਂ ਵੱਡਾ ਐਲਾਨ

ਘਰੇਲੂ ਕ੍ਰਿਕਟ 'ਚ ਪੱਡੀਕਲ ਦਾ ਪ੍ਰਦਰਸ਼ਨ ਇਸ ਤਰ੍ਹਾਂ ਦਾ ਰਿਹਾ
ਦੇਵਦੱਤ ਪੱਡੀਕਲ ਲੰਬੇ ਸਮੇਂ ਤੱਕ ਭਾਰਤ ਏ ਟੀਮ ਦਾ ਹਿੱਸਾ ਸਨ ਅਤੇ ਘਰੇਲੂ ਕ੍ਰਿਕਟ ਵਿੱਚ ਵੀ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਪੱਡੀਕਲ ਨੂੰ ਰਜਤ ਪਾਟੀਦਾਰ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਇਸ ਸੀਰੀਜ਼ 'ਚ ਤਿੰਨ ਮੈਚ ਖੇਡਣ ਦਾ ਮੌਕਾ ਮਿਲਿਆ ਪਰ ਉਹ ਬੱਲੇ ਨਾਲ ਕੁਝ ਖਾਸ ਨਹੀਂ ਦਿਖਾ ਸਕੇ। ਜੇਕਰ ਘਰੇਲੂ ਕ੍ਰਿਕਟ 'ਚ ਦੇਵਦੱਤ ਪੱਡੀਕਲ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 31 ਪਹਿਲੇ ਦਰਜੇ ਦੇ ਮੈਚਾਂ ਦੀਆਂ 53 ਪਾਰੀਆਂ 'ਚ 44.54 ਦੀ ਔਸਤ ਨਾਲ 2227 ਦੌੜਾਂ ਬਣਾਈਆਂ ਹਨ, ਜਿਸ 'ਚ 6 ਸੈਂਕੜੇ ਅਤੇ 12 ਅਰਧ ਸੈਂਕੜੇ ਉਨ੍ਹਾਂ ਦੇ ਬੱਲੇ ਨਾਲ ਦੇਖਣ ਨੂੰ ਮਿਲੇ ਹਨ। ਪੱਡੀਕਲ ਦਾ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਸਭ ਤੋਂ ਵੱਧ ਸਕੋਰ 193 ਦੌੜਾਂ ਹੈ। ਖੱਬੇ ਹੱਥ ਦੇ ਬੱਲੇਬਾਜ਼ ਪੱਡੀਕਲ ਨੇ ਇਸ ਤੋਂ ਪਹਿਲਾਂ 2 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ ਕੁੱਲ 38 ਦੌੜਾਂ ਬਣਾਈਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News