ਬੁਮਰਾਹ ਨਾਲ ਮਜ਼ਬੂਤ ਜੋੜੀਦਾਰ ਹੋਵੇਗਾ ਇਹ ਖਿਡਾਰੀ, ਪਹਿਲਾਂ ਹੀ ਕਰ ਲਈ ਸੀ ਚਰਚਾ : ਆਕਾਸ਼ ਅੰਬਾਨੀ
Monday, Feb 14, 2022 - 12:10 PM (IST)
ਬੈਂਗਲੁਰੂ- ਮੁੰਬਈ ਇੰਡੀਅਨਜ਼ ਨੇ ਸੱਟ ਦਾ ਸ਼ਿਕਾਰ ਜੋਫਰਾ ਆਰਚਰ ਨੂੰ 8 ਕਰੋੜ ਰੁਪਏ 'ਚ ਖ਼ਰੀਦਿਆ ਜਿਸ ਕਰਕੇ ਕਾਫ਼ੀ ਲੋਕ ਹੈਰਾਨ ਹਨ ਪਰ ਟੀਮ ਦੇ ਮਾਲਕ ਆਕਾਸ਼ ਅੰਬਾਨੀ ਨੇ ਕਿਹਾ ਕਿ ਇੰਗਲੈਂਡ ਦਾ ਇਹ ਤੇਜ਼ ਗੇਂਦਬਾਜ਼ ਜਦੋਂ ਫਿੱਟਨੈਸ ਹਾਸਲ ਕਰ ਲਵੇਗਾ ਤਾਂ ਇਹ ਜਸਪ੍ਰੀਤ ਬੁਮਰਾਹ ਦੇ ਨਾਲ ਮਜ਼ਬੂਤ ਜੋੜੀਦਾਰ ਹੋਵੇਗਾ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਵਲੋਂ ਖ਼ਰੀਦੇ ਜਾਣ ਦੇ ਬਾਅਦ ਬੋਲੇ ਯਸ਼ ਢੁਲ- ਸੱਚ ਹੋਇਆ ਸੁਫ਼ਨਾ
ਪੰਜ ਵਾਰ ਦੀ ਚੈਂਪੀਅਨ ਮੁੰਬਈ ਨੇ ਇੰਡੀਅਨਜ਼ ਪ੍ਰੀਮੀਅਰ ਲੀਗ 2022 ਮੇਗਾ ਆਕਸ਼ਨ ਦੇ ਦੂਜੇ ਦਿਨ ਆਰਚਰ ਨੂੰ ਖ਼ਰੀਦਿਆ। ਉਨ੍ਹਾਂ ਨੇ ਵਰਚੁਅਲ ਪ੍ਰੈਸ ਕਾਨਫਰੰਸ 'ਚ ਕਿਹਾ, 'ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਿਆ। ਕੱਲ੍ਹ ਦੇ ਬਾਅਦ ਜਿਸ ਤਰ੍ਹਾਂ ਨਾਲ ਤੇਜ਼ ਗੇਂਦਬਾਜ਼ਾਂ ਨੂੰ ਖ਼ਰੀਦਿਆ ਗਿਆ, ਸਾਡੇ ਲਈ ਇਕ ਬਦਲ ਬਹੁਤ ਸਪੱਸ਼ਟ ਹੋ ਗਿਆ ਸੀ ਕਿ ਜੋਫਰਾ ਲਿਸਟ 'ਚ ਇਕਮਾਤਰ 'ਮਾਰਕੀ' ਤੇਜ਼ ਗੇਂਦਬਾਜ਼ ਬਚੇ ਸਨ।'
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ 30 ਲੱਖ ਰੁਪਏ 'ਚ ਖਰੀਦਿਆ
ਉਨ੍ਹਾਂ ਕਿਹਾ, 'ਇਸ ਲਈ ਅਸੀਂ ਉਨ੍ਹਾਂ ਦੇ ਨਾਂ 'ਤੇ ਪਹਿਲਾਂ ਹੀ ਚਰਚਾ ਕਰ ਲਈ ਸੀ ਤੇ ਯਕੀਨੀ ਤੌਰ 'ਤੇ ਉਹ ਇਸ ਸਾਲ ਉਪਲੱਬਧ ਨਹੀਂ ਹੈ ਪਰ ਜਦੋਂ ਉਹ ਫਿੱਟ ਹੋਵੇਗਾ ਤੇ ਉਪਲੱਬਧ ਹੋਵੇਗਾ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਉਹ ਜਸਪ੍ਰੀਤ ਬੁਮਰਾਹ ਦੇ ਨਾਲ ਮਜ਼ਬੂਤ ਜੋੜੀਦਾਰ ਹੋਵੇਗਾ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।