ਖਿਡਾਰੀਆਂ ਤੋਂ ਬਾਅਦ ਹੁਣ ਇਸ ਟੀਮ ਦੇ ਪ੍ਰਬੰਧਕ ’ਤੇ ਵੀ ਲਾਇਆ ਜੁਰਮਾਨਾ

Sunday, Apr 19, 2026 - 10:12 AM (IST)

ਖਿਡਾਰੀਆਂ ਤੋਂ ਬਾਅਦ ਹੁਣ ਇਸ ਟੀਮ ਦੇ ਪ੍ਰਬੰਧਕ ’ਤੇ ਵੀ ਲਾਇਆ ਜੁਰਮਾਨਾ

ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਭ੍ਰਿਸ਼ਟਾਚਾਰ-ਵਿਰੋਧੀ ਅਤੇ ਸੁਰੱਖਿਆ ਇਕਾਈ (ਏ. ਸੀ. ਐੱਸ. ਯੂ.) ਨੇ ਰਾਜਸਥਾਨ ਰਾਇਲਜ਼ (ਆਰ. ਆਰ.) ਦੇ ਪ੍ਰਬੰਧਕ ਰੋਮੀ ਭਿੰਡਰ ਨੂੰ ਡਗਆਊਟ ਕੋਲ ਮੋਬਾਈਲ ਫ਼ੋਨ ਦੀ ਵਰਤੋਂ ਨੂੰ ਲੈ ਕੇ ਚਿਤਾਵਨੀ ਜਾਰੀ ਕਰਦਿਆਂ ਇਸ ਨੂੰ ਪਹਿਲੀ ਵਾਰ ਕੀਤਾ ਗਿਆ ਅਪਰਾਧ ਮੰਨਦੇ ਹੋਏ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।

ਏ. ਸੀ. ਐੱਸ. ਯੂ. ਦੀ ਇਹ ਕਾਰਵਾਈ ਇਕ ਕਾਰਨ ਦੱਸੋ ਨੋਟਿਸ ਅਤੇ ਜਾਂਚ ਤੋਂ ਬਾਅਦ ਹੋਈ, ਜਿਸ ’ਚ ਪਾਇਆ ਗਿਆ ਕਿ ਭਿੰਡਰ ਨੇ ਡਗਆਊਟ ਕੋਲ ਫ਼ੋਨ ਦੀ ਵਰਤੋਂ ਕਰਨ ’ਚ ਲਾਪ੍ਰਵਾਹੀ ਵਰਤੀ ਸੀ ਪਰ ਉਨ੍ਹਾਂ ਦੇ ਕਿਸੇ ਵੀ ਗਲਤ ਇਰਾਦੇ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਗਲਤੀ ਨੂੰ ਪਹਿਲੀ ਵਾਰ ਕੀਤਾ ਗਿਆ ਅਪਰਾਧ ਮੰਨਿਆ ਗਿਆ ਅਤੇ ਭਿੰਡਰ ਜਿਹੜਾ ਆਈ. ਪੀ. ਐੱਲ. ਦੇ ਪਹਿਲੇ ਸੈਸ਼ਨ ਤੋਂ ਹੀ ਇਸ ਨਾਲ ਜੁੜਿਆ ਹੋਇਆ ਹੈ, ਦੇ ਪ੍ਰਤੀ ਨਰਮ ਰੁਖ ਅਪਣਾਇਆ ਗਿਆ।

ਭ੍ਰਿਸ਼ਟਾਚਾਰ-ਵਿਰੋਧੀ ਅਤੇ ਖਿਡਾਰੀ ਤੇ ਮੈਚ ਅਧਿਕਾਰੀ ਖੇਤਰ (ਪੀ. ਐੱਮ. ਓ. ਏ.) ਦੇ ਨਿਯਮ, ਪੀ. ਐੱਮ. ਓ. ਏ. ਦੇ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ’ਤੇ ਰੋਕ ਲਾਉਂਦੇ ਹਨ। ਹਾਲਾਂਕਿ ਟੀਮ ਮੈਨੇਜਰਾਂ ਨੂੰ ਫ਼ੋਨ ਰੱਖਣ ਦੀ ਇਜਾਜ਼ਤ ਹੁੰਦੀ ਹੈ ਪਰ ਉਹ ਇਸ ਦੀ ਵਰਤੋਂ ਸਿਰਫ ਡਰੈਸਿੰਗ ਰੂਮ ਦੇ ਅੰਦਰ ਹੀ ਕਰ ਸਕਦੇ ਹਨ।


author

SATPAL

Content Editor

Related News