Asian Games 2023: ਰੋਹਿਤ-ਵਿਰਾਟ ਨਹੀਂ ਸਗੋਂ ਇਹ ਖਿਡਾਰੀ ਕਰੇਗਾ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ

Thursday, Jun 29, 2023 - 11:09 PM (IST)

Asian Games 2023: ਰੋਹਿਤ-ਵਿਰਾਟ ਨਹੀਂ ਸਗੋਂ ਇਹ ਖਿਡਾਰੀ ਕਰੇਗਾ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ

ਸਪੋਰਟਸ ਡੈਸਕ: ਚੀਨ ਦੇ ਹਾਂਗਝੂ ਵਿਚ 23 ਸਤੰਬਰ ਤੋਂ 8 ਅਕਤੂਬਰ ਤਕ ਹੋਣ ਵਾਲੀਆਂ ਏਸ਼ੀਅਨ ਖੇਡਾਂ 2023 ਲਈ BCCI ਪੁਰਸ਼ ਤੇ ਮਹਿਲਾ ਕ੍ਰਿਕਟ ਟੀਮਾਂ ਭੇਜਣ ਦੀ ਤਿਆਰੀ ਵਿਚ ਹੈ। ਰਿਪੋਰਟਾਂ ਮੁਤਾਬਕ ਪੁਰਸ਼ ਟੀਮ ਦੀ ਕਪਤਾਨੀ ਸ਼ਿਖਰ ਧਵਨ ਨੂੰ ਸੌਂਪੀ ਜਾਵੇਗੀ। ਇਹ ਮੈਚ ਉਸ ਵੇਲੇ ਹੋਣਗੇ ਜਦੋਂ ਕ੍ਰਿਕਟ ਵਿਸ਼ਵ ਕੱਪ ਸ਼ੁਰੂ ਹੋ ਜਾਵੇਗਾ। ਅਜਿਹੇ ਵਿਚ ਧਵਨ ਨੂੰ ਬੈਕਅਪ ਖਿਡਾਰੀਆਂ ਦੀ ਕਪਤਾਨੀ ਕਰਨ ਦਾ ਮੌਕਾ ਮਿਲੇਗਾ। ਉੱਥੇ ਹੀ ਮਹਿਲਾ ਟੀਮ ਲਈ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿਚ ਟੀਮ ਤਿਆਰ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਵੀ ਹੋਵੇਗੀ AI ਦੀ ਵਰਤੋਂ, ਇਸ ਵਿਭਾਗ ਤੋਂ ਹੋਣ ਜਾ ਰਹੀ ਸ਼ੁਰੂਆਤ

37 ਸਾਲ ਦੇ ਸ਼ਿਖਰ ਧਵਨ ਪਿਛਲੇ ਸਾਲ ਤੋਂ ਹੀ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਧਵਨ ਦਾ ਬੱਲਾ ਇਕ ਸੀਰੀਜ਼ ਵਿਚ ਨਹੀਂ ਚੱਲ ਸਕਿਆ ਸੀ। ਪਰ ਉਨ੍ਹਾਂ ਦਾੋ ਤਜ਼ਰਬਾ ਤੇ ਖ਼ਾਸ ਤੌਰ 'ਤੇ ਆਈ.ਪੀ.ਐੱਲ. ਵਿਚ ਪ੍ਰਦਰਸ਼ਨ ਵੇਖਣ ਤੋਂ ਬਾਅਦ ਬੀ.ਸੀ.ਸੀ.ਆਈ. ਚੋਣਕਾਰਾਂ ਨੇ ਇਕ ਵਾਰ ਮੁੜ ਉਨ੍ਹਾਂ 'ਤੇ ਭਰੋਸਾ ਦਿਖਾਇਆ ਹੈ। ਧਵਨ ਨੇ ਪਹਿਲੀ ਵਾਰ 2021 ਵਿਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਪਿਛਲੇ ਸਾਲ ਵੈਸਟ ਇੰਡੀਜ਼ ਵਿਚ ਵਨ ਡੇਅ ਸੀਰੀਜ਼ ਦੌਰਾਨ ਵੀ ਉਨ੍ਹਾਂ ਨੇ ਟੀਮ ਦੀ ਅਗਵਾਈ ਕੀਤੀ ਸੀ ਤੇ ਇਸ ਸੀਰੀਜ਼ ਵਿਚ ਟੀਮ ਇੰਡੀਆ ਦੀ ਜਿੱਤ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਬਿਨਾ ਟੈਸਟ ਦੇ ਡਰਾਈਵਿੰਗ ਲਾਇਸੰਸ ਬਣਵਾਉਣ ਵਾਲਾ ਏਜੰਟ ਚੜ੍ਹਿਆ ਵਿਜੀਲੈਂਸ ਦੇ ਅੜਿੱਕੇ

ਇਸ ਤੋਂ ਇਲਾਵਾ ਰਿੰਕੂ ਸਿੰਘ, ਤਿਲਕ ਵਰਮਾ, ਯਸ਼ਸਵੀ ਜੈਸਵਾਲ ਤੇ ਜਿਤੇਸ਼ ਸ਼ਰਮਾ ਜਿਹੇ ਭਾਰਤੀ ਖਿਡਾਰੀ ਜੋ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ, ਨੂੰ ਏਸ਼ੀਅਨ ਖੇਡਾਂ ਲਈ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਟੀਮ ਇੰਡੀਆ ਏਸ਼ੀਅਨ ਖੇਡਾਂ ਵਿਚ ਹਿੱਸਾ ਲੈਂਦੀ ਹੈ ਤਾਂ ਇਸ ਦੇ ਗੋਲਡ ਮੈਡਲ ਜਿੱਤਣ ਦੀਆਂ ਪੂਰੀਆਂ ਉਮੀਦਾਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News