ਇਸ ਖਿਡਾਰੀ ਨੇ ਲਗਾਇਆ ਟੀ-20 ਦਾ ਸਭ ਤੋਂ ਪਹਿਲਾਂ ਸੈਂਕੜਾ

Sunday, Jun 24, 2018 - 02:57 PM (IST)

ਨਵੀਂ ਦਿੱਲੀ : ਕ੍ਰਿਕਟ ਦੇ ਛੋਟੇ ਫਾਰਮੈਟ ਮਤਲਬ ਟੀ-20 ਦੀ ਗੱਲ ਕਰੀਏ ਤਾਂ ਇਹ ਇਕ ਅਲੱਗ ਜੋਸ਼ ਲੈ ਕੇ ਆਉਂਦਾ ਹੈ | ਜਿਸ ਤਰ੍ਹਾਂ ਨਾਲ ਕ੍ਰਿਕਟ ਦੀ ਸ਼ੁਰੂਆਤ ਇੰਗਲੈਂਡ 'ਚ ਹੋਈ ਉਸ ਤਰ੍ਹਾਂ ਟੀ-20 ਦੀ ਸ਼ੁਰੂਆਤ ਵੀ ਇੰਗਲੈਂਡ 'ਚ ਹੋਈ ਸੀ | ਬਾਵਜੂਦ ਇਸਦੇ ਟੀ-20 'ਚ ਕਈ ਖਿਡਾਰੀਆਂ ਨੇ ਸੈਂਕੜਾ ਲਗਾਇਆ ਹੈ, ਪਰ ਹੁਣ ਉਸ ਖਿਡਾਰੀ ਬਾਰੇ ਦੱਸ ਰਹੇ ਹਾਂ ਜਿਸਨੇ ਟੀ-20 'ਚ ਸਭ ਤੋਂ ਪਹਿਲਾ ਸੈਂਕੜਾ ਲਗਾਇਆ ਹੈ |

ਇਸ ਖਿਡਾਰੀ ਨੇ ਲਗਾਇਆ ਸਭ ਤੋਂ ਪਹਿਲਾ ਟੀ-20 ਸੈਂਕੜਾ
ਸਾਲ 2003 'ਚ ਇੰਗਲੈਂਡ ਵਲੋਂ ਕਰਾਏ ਜਾ ਰਹੇ ਟੂਰਨਾਮੈਂਟ 'ਚ ਏਜਬੇਸਟਨ ਦੇ ਮੈਦਾਨ 'ਤੇ ਗਲੂਸ਼ਟਰ ਅਤੇ ਵਾਰਵਿਕਸ਼ਰ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਚਲ ਰਿਹਾ ਸੀ | ਮੈਚ 'ਚ ਵਾਰਵਿਕਸ਼ਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 134 ਦੌੜਾਂ ਬਣਾਈਆਂ ਸਨ | ਜਵਾਬ 'ਚ ਉਤਰੀ ਗਲੂਸਟਰਸ਼ਰ ਦੀ ਟੀਮ ਦੇ ਵਲੋਂ ਇਹ ਕੰਮ ਇਕ ਹੀ ੱਖਿਡਾਰੀ ਨੇ ਪੂਰਾ ਕਰ ਦਿੱਤਾ | ਇਹ ਖਿਡਾਰੀ ਸਨ ਆਸਟਰੇਲੀਆਈ ਆਲਰਾਊਾਡਰ ਇਆਨ ਹਾਰਵੇ | ਹਾਰਵੇ ਨੇ 50 ਗੇਂਦਾਂ 'ਚ 100 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ 13.1 ਓਵਰਾਂ 'ਚ ਹੀ ਜਿੱਤ ਦਿਵਾ ਦਿੱਤੀ | ਅਜਿਹਾ ਕਰਦੇ ਹੀ ਹਾਰਵੇ ਟੀ-20 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ |

ਅਜਿਹਾ ਰਿਹਾ ਕ੍ਰਿਕਟ ਕਰੀਅਰ
ਇਆਨ ਨੇ 73 ਵਨਡੇ ਮੈਚਾਂ 'ਚ 17.87 ਦੀ ਔਸਤ ਨਾਲ 715 ਦੌੜਾਂ ਬਣਾਈਆਂ ਜਿਸ ਦੌਰਾਨ ਉਨ੍ਹਾਂ ਦਾ ਸਰਵਸ਼੍ਰੇਸ਼ਠ  ਸਕੋਰ 48 ਰਿਹਾ | ਇਸਦੇ ਇਲਾਵਾ ਉਨ੍ਹਾਂ ਨੇ ਫਰਸਟ ਕਲਾਸ ਕ੍ਰਿਕਟ 'ਚ 165 ਮੈਚਾਂ 'ਚ 15 ਸੈਂਕੜੇ ਅਤੇ 46 ਅਰਧ ਸੈਂਕੜੇ ਵੀ ਲਗਾਏ | ਜਦਕਿ ਟੀ-20 'ਚ ਉਨ੍ਹਾਂ ਨੇ 51 ਮੈਚ ਹੀ ਖੇਡੇ | ਇਸ ਫਾਰਮੈਟ 'ਚ ਉਨ੍ਹਾਂ 31.93 ਦੀ ਔਸਤ ਨਾਲ 3 ਸੈਂਕੜੇ ਲਗਾਏ | ਇਸ ਦੌਰਾਨ 3 ਸੈਂਕੜੇ ਅਤੇ 5 ਅਰਧ ਸੈਂਕੜੇ ਦੀ ਬਦੌਲਤ 1469 ਦੌੜਾਂ ਵੀ ਬਣਾਈਆਂ |


Related News