ਬਾਲ ਟੈਂਪਰਿੰਗ ਤੋਂ ਬਾਅਦ ਅਫਰੀਕਾ ਖਿਲਾਫ ਚੌਥੇ ਟੈਸਟ ਲਈ ਇਹ ਖਿਡਾਰੀ ਟੀਮ 'ਚ ਸ਼ਾਮਲ

Tuesday, Mar 27, 2018 - 02:43 PM (IST)

ਬਾਲ ਟੈਂਪਰਿੰਗ ਤੋਂ ਬਾਅਦ ਅਫਰੀਕਾ ਖਿਲਾਫ ਚੌਥੇ ਟੈਸਟ ਲਈ ਇਹ ਖਿਡਾਰੀ ਟੀਮ 'ਚ ਸ਼ਾਮਲ

ਮੈਲਬੋਰਨ (ਬਿਊਰੋ)— ਕੁਈਨਸਲੈਂਡ ਦੇ ਸਲਾਮੀ ਬੱਲੇਬਾਜ਼ ਮੈਥਿਊ ਰੇਨਸ਼ਾਹ ਜਲਦੀ ਹੀ ਆਸਟਰੇਲੀਆਈ ਟੈਸਟ ਟੀਮ 'ਚ ਵਾਪਸੀ ਕਰ ਸਕਦੇ ਹਨ। ਇਸ ਬੱਲੇਬਾਜ਼ ਨੂੰ ਬ੍ਰਿਸਬੇਨ 'ਚ ਸ਼ੈਫੀਲਡ ਸ਼ੀਲਡ ਫਾਈਨਲ ਦੇ ਤੁਰੰਤ ਬਾਅਦ ਦੱਖਣੀ ਅਫਰੀਕਾ ਰਵਾਨਾ ਹੋਣ ਲਈ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਰੇਨਸ਼ਾਹ ਮੰਗਲਵਾਰ ਸ਼ਾਮ ਨੂੰ ਜੋਹਾਂਸਬਰਗ ਲਈ ਰਵਾਨਾ ਹੋਣਗੇ ਅਤੇ ਕੇਪਟਾਊਨ 'ਚ ਗੇਂਦ ਨਾਲ ਛੇੜਖਾਨੀ ਕਰਕੇ ਪੈਦਾ ਹੋਈਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅਫਰੀਕਾ ਖਿਲਾਫ ਸ਼ੁੱਕਰਵਾਰ ਤੋਂ ਪਹਿਲਾਂ ਹੋਣ ਵਾਲੇ ਚੌਥੇ ਅਤੇ ਆਖਰੀ ਟੈਸਟ ਮੈਚ ਤੋਂ ਪਹਿਲਾਂ ਟੀਮ ਨਾਲ ਜੁੜਨਗੇ।
 

ਕ੍ਰਿਸਮਸ ਤੋਂ ਬਾਅਦ ਵਧੀਆ ਫਾਰਮ 'ਚ ਹਨ ਰੇਨਸ਼ਾ
ਟੈਸਟ ਕਪਤਾਨ ਸਟੀਵ ਸਮਿਥ ਨੂੰ ਆਈ.ਸੀ.ਸੀ. ਨੇ ਚੌਥੇ ਟੈਸਟ ਮੈਚ ਲਈ ਬੈਨ ਕੀਤਾ ਗਿਆ ਹੈ, ਜਦਕਿ ਕੈਸਰਨ ਬੈਨਕ੍ਰਾਫਟ 'ਤੇ ਮੈਚ ਫੀਸ ਦਾ 75 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਰੇਨਸ਼ਾਹ ਕ੍ਰਿਸਮਸ ਦੇ ਬਾਅਦ ਤੋਂ ਹੀ ਵਧੀਆ ਫਾਰਮ 'ਚ ਚਲ ਰਹੇ ਹਨ ਅਤੇ ਉਨ੍ਹਾਂ ਬੁਲਸ ਵਲੋਂ ਫਾਈਨਲ ਤੋਂ ਪਹਿਲਾਂ ਤਿਨ ਸੈਂਕੜੇ ਵੀ ਲਗਾਏ ਹਨ। ਇਸ ਤੋਂ ਪਹਿਲਾਂ ਖਰਾਬ ਫਾਰਮ ਕਰਕੇ ਉਸ ਨੂੰ ਟੀਮ ਤੋਂ ਬਾਹਰ ਵੀ ਹੋਣਾ ਪਿਆ ਸੀ ਅਤੇ ਉਸ ਦੀ ਜਗ੍ਹਾ ਬੈਨਕ੍ਰਾਫਟ ਨੇ ਲੈ ਲਈ ਸੀ।

 

ਮਾਮਲੇ ਦੀ ਚਲ ਰਹੀ ਹੈ ਜਾਂਚ
ਬਾਲ ਟੈਂਪਰਿੰਗ ਮਾਮਲੇ ਦੀ ਜਾਂਚ ਚਲ ਰਹੀ ਹੈ, ਅਜਿਹੇ 'ਚ ਦੋਸ਼ੀ ਖਿਡਾਰੀਆਂ 'ਤੇ ਕੋਈ ਸਖਤ ਫੈਸਲਾ ਵੀ ਆ ਸਕਦਾ ਹੈ। ਸਮਿਥ ਚੌਥੇ ਟੈਸਟ ਤੋਂ ਬਾਹਰ ਹੋ ਗਏ ਹਨ। ਡੇਵਿਡ ਵਾਰਨਰ ਦੇ ਖੇਡਣ 'ਤੇ ਵੀ ਸ਼ੱਕ ਬਣਿਆ ਹੋਇਆ ਹੈ। ਖੁਦ ਬੈਨਕ੍ਰਾਫਟ ਵੀ ਇਸ ਮਾਮਲੇ 'ਚ ਦੋਸ਼ੀ ਹਨ।
ਮੈਲਬੋਰਨ ਕ੍ਰਿਕਟ ਕਲੱਬ ਨੇ ਹਾਲ ਹੀ 'ਚ ਗੇਂਦ ਛੇੜਖਾਨੀ ਨੂੰ ਦੇਖਦੇ ਹੋਏ ਅੱਜ ਕਿਹਾ ਕਿ ਸਟੀਵ ਸਮਿਥ ਨੇ ਜੋ ਵੀ ਕੀਤਾ ਖੇਡ ਲਈ ਬਹੁਤ ਸ਼ਰਮਨਾਕ ਸੀ ਅਤੇ ਖੇਡ ਭਾਵਨਾ ਨੂੰ ਜਾਰੀ ਰੱਖਣ ਲਈ ਖਿਡਾਰੀਆਂ ਦੇ ਤੌਰ ਤਰੀਕਿਆਂ 'ਚ ਬਦਲਾਅ ਦੀ ਜ਼ਰੂਰਤ ਹੈ। ਸਮਿਥ ਨੂੰ ਦੱਖਣੀ ਅਫਰੀਕਾ ਖਿਲਾਫ ਤੀਜੇ ਟੈਸਟ ਮੈਚ ਦੌਰਾਨ ਸਾਥੀ ਖਿਡਾਰੀ ਬੈਨਕ੍ਰਾਫਟ ਨਾਲ ਮਿਲ ਕੇ ਪੀਲੀ ਟੇਪ ਨਾਲ ਗੇਂਦ ਨਾਲ ਛੇੜਖਾਨੀ ਕਰਨ ਲਈ ਆਈ.ਸੀ.ਸੀ. ਨੇ ਇਕ ਟੈਸਟ ਮੈਚ ਲਈ ਬੈਨ ਲਗਾਇਆ ਹੈ।


Related News