ਭਾੜੇ ਦੀ ਗੱਡੀ ਚਲਾਉਣ ਲਈ ਮਜਬੂਰ ਪਾਕਿ ਬੱਲੇਬਾਜ਼, ਹਫੀਜ਼ ਨੇ PCB ਨੂੰ ਠਹਿਰਾਇਆ ਜ਼ਿੰਮੇਵਾਰ

10/15/2019 12:16:59 PM

ਨਵੀਂ ਦਿੱਲੀ : ਲਗਾਤਾਰ ਵਿਵਾਦਾਂ 'ਚ ਰਹਿਣ ਵਾਲੇ ਪਾਕਿਸਤਾਨ ਕ੍ਰਿਕਟ ਨਾਲ ਜੁੜੀ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਉਸਦੇ ਘਰੇਲੂ ਕ੍ਰਿਕਟ ਢਾਂਚੇ ਦੀ ਪੋਲ ਖੋਲ ਕੇ ਰੱਖ ਦੇਵੇਗੀ। ਕੰਗਾਲੀ ਦੇ ਕੰਢੇ ਖੜੇ ਪਾਕਿਸਤਾਨ ਦੇਸ਼ ਦੇ ਕ੍ਰਿਕਟ ਬੋਰਡ ਦਾ ਵੀ ਅਜਿਹਾ ਹੀ ਹਾਲ ਹੈ ਜੋ ਆਪਣੇ ਖਿਡਾਰੀਆਂ ਦੇ ਆਰਥਿਕ ਹਾਲਾਤ ਨਹੀਂ ਸੁਧਾਰ ਸਕਦਾ। ਪਾਕਿਸਤਾਨ ਦੇ ਘਰੇਲੂ ਕ੍ਰਿਕਟਰ ਫਜ਼ਲ ਸੁਭਾਨ ਦਾ ਇਕ ਦਰਦਨਾਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਉਹ ਪਿੱਕਅਪ ਵਾਹਨ ਚਲਾਉਂਦੇ ਦਿਸ ਰਹੇ ਹਨ ਨਾਲ ਹੀ ਉਹ ਆਪਣੇ ਮਾੜੇ ਹਾਲਾਤਾਂ ਨੂੰ ਲੈ ਕੇ ਦੁੱਖ ਪ੍ਰਗਟਾ ਰਹੇ ਹਨ। ਫਜ਼ਲ ਸੁਬਹਾਨ ਦਾ ਵੀਡੀਓ ਪਾਕਿਸਤਾਨ ਦੇ ਪੱਤਰਕਾਰ ਨੇ ਵਾਇਰਲ ਕੀਤਾ ਹੈ, ਜਿਸ ਤੋਂ ਬਾਅਦ ਲੋਕ ਉਸ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਫਜ਼ਲ ਕਦੇ ਉਨ੍ਹਾਂ ਚੋਟੀ ਖਿਡਾਰੀਆਂ ਵਿਚ ਸ਼ਾਮਲ ਸੀ ਜੋ ਅੰਡਰ-19 ਅਤੇ ਏ ਟੀਮ ਤੋਂ ਬਾਅਦ ਪਾਕਿਸਤਾਨ ਦੀ ਰਾਸ਼ਟਰੀ ਟੀਮ ਵਿਚ ਖੇਡਣ ਦੇ ਬੇਹੱਦ ਕਰੀਬ ਸਨ ਪਰ ਪਰਿਵਾਰ ਦਾ ਪੇਟ ਪਾਲਣ ਲਈ ਉਸ ਨੂੰ ਇਸ ਖੇਡ ਤੋਂ ਹੀ ਤੌਬਾ ਕਰਨਾ ਪਿਆ। ਫਜ਼ਲ ਦੀ ਮੰਨੋ ਤਾਂ ਉਹ ਕ੍ਰਿਕਟ ਤੋਂ 1 ਲੱਖ ਰੁਪਏ ਤਨਖਾਹ ਲੈਂਦੇ ਸੀ ਪਰ ਪੀ. ਸੀ. ਬੀ. (ਪਾਕਿਸਤਾਨ ਕ੍ਰਿਕਟ ਬੋਰਡ) ਵੱਲੋਂ ਉਸ ਨੂੰ ਬੰਦ ਕਰਨ ਤੋਂ ਬਾਅਦ ਉਹ ਪਿੱਕਅਪ ਵਾਹਨ ਚਲਾਉਣ ਲਈ ਮਜਬੂਰ ਹਨ। ਇੱਥੇ ਉਸਦੀ ਕਮਾਈ 30,000 ਤੋਂ 35,000 ਰੁਪਏ ਦੇ ਕਰੀਬ ਹੈ।

PunjabKesari

ਹਫੀਜ਼ ਨੇ ਪੀ. ਸੀ. ਬੀ. 'ਤੇ ਕੱਢਿਆ ਗੁੱਸਾ
PunjabKesari
ਪਾਕਿਸਤਾਨ ਕ੍ਰਿਕਟਰ ਮੁਹੰਮਦ ਹਫੀਜ਼ ਨੇ ਇਕ ਵੀਡੀਓ ਸ਼ੇਅਰ ਕਰ ਪੀ. ਸੀ. ਬੀ. ਨੂੰ ਨਿਸ਼ਾਨੇ 'ਤੇ ਲਿਆ ਹੈ। ਹਫੀਜ਼ ਨੇ ਲਿਖਿਆ- ਬਹੁਤ ਬੁਰੀ ਗੱਲ ਹੈ ਅਤੇ ਖਿਡਾਰੀ ਪਰੇਸ਼ਾਨ ਹਨ। ਨਵੇਂ ਸਿਸਟਮ ਦੇ ਤਹਿਤ ਸਿਰਫ 200 ਖਿਡਾਰੀਆਂ 'ਤੇ ਧਿਆਨ ਦਿੱਤਾ ਜਾਵੇਗਾ ਪਰ ਹਜ਼ਾਰਾ ਖਿਡਾਰੀ ਅਤੇ ਮੈਨੇਜਮੈਂਟ ਸਟਾਫ ਦੇ ਕੋਲ ਨੌਕਰੀ ਨਹੀਂ ਹੈ, ਜਿਸਦਾ ਕਾਰਨ ਨਵਾਂ ਮਾਡਲ ਹੈ। ਮੈਨੂੰ ਨਹੀਂ ਪਤਾ ਕਿ ਬੋਰੇਜ਼ਗਾਰ ਕ੍ਰਿਕਟ ਜਗਤ ਦੀ ਜ਼ਿੰਮੇਵਾਰੀ ਕੌਣ ਲਵੇਗਾ।''

PunjabKesari

ਸੁਭਾਨ ਕਹਿੰਦੇ ਹਨ ਕਿ ਮੈਂ ਕਿਸਮਤ ਵਾਲਾ ਹਾਂ ਕਿ ਮੇਰੇ ਕੋਲ ਅਜੇ ਇਹ ਨੌਕਰੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਇੱਥੇ (ਪਾਕਿਸਤਾਨ) ਦੇ ਹਾਲਾਤ ਹਨ ਉਸ ਤੋਂ ਕਿਸ ਨੂੰ ਪਤਾ ਕਿ ਕਲ ਮੇਰੇ ਕੋਲ ਇਹ (ਨੌਕਰੀ) ਹੋਵੇ ਜਾਂ ਨਹੀਂ। ਹਾਸਡੇ ਕੋਲ ਕੋਈ ਬਦਲ ਨਹੀਂ ਹੈ। ਸਾਨੂੰ ਆਪਣੇ ਬੱਚਿਆਂ ਲਈ ਕੁਝ ਕਰਨਾ ਹੋਵੇਗਾ। ਸੁਭਾਨ ਨੇ ਘਰੇਲੂ ਕ੍ਰਿਕਟ ਵਿਚ 40 ਫਰਸਟ ਕਲਾਸ ਮੈਚ ਖੇਡੇ ਹਨ ਅਤੇ 2301 ਦੌੜਾਂ ਬਣਾਈਆਂ ਹਨ। ਉੱਥੇ ਹੀ ਉਹ ਲਿਸਟ-ਏ  ਵਿਚ ਵੀ 29 ਮੈਚ ਖੇਡ ਚੁੱਕੇ ਹਨ ਅਤੇ 659 ਦੌੜਾਂ ਬਣਾ ਚੁੱਕੇ ਹਨ।


Related News