ਲਾਕਡਾਊਨ ਵਿਚ ਮੁਹੰਮਦ ਸ਼ਮੀ ਇਸ ਤਰ੍ਹਾਂ ਰੱਖ ਰਹੇ ਹਨ ਖੁਦ ਨੂੰ ਫਿੱਟ (Video)
Friday, Apr 24, 2020 - 07:28 PM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਖੇਡਾਂ ਦੀ ਦੁਨੀਆ ਰੁੱਕੀ ਹੋਈ ਹੈ। ਇਸ ਵਜ੍ਹਾ ਤੋਂ ਖਿਡਾਰੀ ਖੇਡ ਨਹੀਂ ਪਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਘਰ ਵਿਚ ਫਿੱਟਨੈਸ ਲੈਵਲ ਡਿੱਗ ਰਿਹਾ ਹੈ। ਕਈ ਖਿਡਾਰੀਆਂ ਦੇ ਕੋਲ ਤਾਂ ਘਰ ਵਿਚ ਹੀ ਖੁਦ ਦਾ ਜਿੰਮ ਹੈ ਪਰ ਮੁਹੰਮਦ ਸ਼ਮੀ ਖੁਦ ਨੂੰ ਫਿੱਟ ਰੱਖਣ ਲਈ ਦੇਸੀ ਤਰੀਕੇ ਦਾ ਇਸਤੇਮਾਲ ਕਰ ਰਹੇ ਹਨ।
29 ਸਾਲਾ ਮੁਹੰਮਦ ਸ਼ਮੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਹ ਖੇਤਾਂ ਦੇ ਕੰਢੇ ਦੌੜਦੇ ਦਿਸ ਰਹੇ ਹਨ। ਖਾਸ ਗੱਲ ਇਹ ਹੈ ਕਿ ਉਹ ਨੰਗੇ ਪੈਰ ਦੌੜ ਰਹੇ ਹਨ। ਇੰਨਾ ਹੀ ਨਹੀਂ, ਉਹ ਜਿੱਥੇ ਦੌੜ ਰਹੇ ਹਨ, ਉੱਥੇ ਬੁਆਈ ਹੋ ਚੁੱਕੀ ਹੈ। ਇਸ ਜਦੋਂ ਉਹ ਦੌੜ ਰਹੇ ਹਨ ਤਾਂ ਉਸ ਦੇ ਪੈਰ ਮਿੱਟੀ ਵਿਚ ਖੁੱਭ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੁਹੰਮਦ ਸ਼ਮੀ ਨੇ ਇਸ ਵੀਡੀਓ ਦੇ ਨਾਲ ਲਿਖਿਆ ਕਿ ਤਣਾਅ ਵਿਚ ਨਾ ਰਹੋ। ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰੋ। ਸ਼ਮੀ ਨੇ ਇਸ ਪੋਸਟ ਨੂੰ ਟੀਮ ਇੰਡੀਆ ਨੂੰ ਟੈਗ ਕੀਤਾ ਹੈ।