ਆਪਣੇ ਕੌਸ਼ਲ ''ਚ ਸੁਧਾਰ ਕਰਨ ਲਈ ਇਹ ਤਰੀਕਾ ਅਪਣਾਉਂਦੇ ਹਨ ਈਸ਼ਾਨ ਕਿਸ਼ਨ, ਖ਼ੁਦ ਕੀਤਾ ਖੁਲਾਸਾ

Wednesday, Apr 06, 2022 - 04:50 PM (IST)

ਮੁੰਬਈ- ਮੁੰਬਈ ਇੰਡੀਅਨਜ਼ ਦੇ ਯੁਵਾ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਕਿਹਾ ਕਿ ਉਹ ਅਕਸਰ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕ੍ਰਿਕਟ ਕੌਸ਼ਲ ਨੂੰ ਦੇਖਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਖ਼ੁਦ ਦੇ ਕੌਸ਼ਲ 'ਚ ਸੁਧਾਰ ਕਰਨ ਲਈ ਅਕਸਰ ਤਜਰਬੇਕਾਰ ਖਿਡਾਰੀ ਨੂੰ ਪੜ੍ਹਨ ਦੀ ਕੋਸ਼ਿਸ਼' ਕਰਦੇ ਹਨ।

ਇਹ ਵੀ ਪੜ੍ਹੋ : ਤਿਲਕ ਵਰਮਾ ਨੇ ਬਹੁਤ ਪਰਿਪੱਕਤਾ ਅਤੇ ਸੰਜਮ ਦਿਖਾਇਆ: ਸ਼ਾਸਤਰੀ

23 ਸਾਲਾ ਈਸ਼ਾਨ ਨੂੰ ਮੁੰਬਈ ਇੰਡੀਅਨਜ਼ ਨੇ ਮੇਗਾ ਨਿਲਾਮੀ ਦੇ ਦੌਰਾਨ 15.25 ਕਰੋੜ ਰੁਪਏ 'ਚ ਵਾਪਸ ਖ਼ਰੀਦਿਆ, ਜਿਸ ਨਾਲ ਉਹ ਆਈ. ਪੀ. ਐੱਲ. 2022 ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਈਸ਼ਾਨ ਨੇ ਇਕ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਮੈਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉਨ੍ਹਾਂ ਦਾ ਦਿਮਾਗ਼ ਕਿਵੇਂ ਕੰਮ ਕਰਦਾ ਹੈ। ਤਸੀਂ ਵਿਸ਼ਵਾਸ ਨਹੀਂ ਕਰੋਗੇ... ਆਈ. ਪੀ. ਐੱਲ. ਦੇ ਇਕ ਮੈਚ ਨੇ ਇਕ ਵਾਰ ਮੈਨੂੰ ਸਭ ਤੋਂ ਜ਼ਿਆਦਾ ਤਣਾਅ ਦਿੱਤਾ। ਮੈਂ ਚੰਗਾ ਖੇਡ ਰਿਹਾ ਸੀ ਤੇ ਗੇਂਦਬਾਜ਼ਾਂ ਦਾ ਕੁੱਟਾਪਾ ਚਾੜ੍ਹ ਰਿਹਾ ਸੀ। ਪਰ ਫਿਰ ਧੋਨੀ ਭਰਾ ਗੇਂਦਬਾਜ਼ ਦੇ ਕੋਲ ਗਏ ਤੇ ਕੁਝ ਕਿਹਾ। 

ਇਹ ਵੀ ਪੜ੍ਹੋ : ਬਾਇਓ ਬਬਲ ਨੂੰ ਲੈ ਕੇ BCCI ਕਰੇਗਾ ਵੱਡਾ ਫ਼ੈਸਲਾ, ਖਿਡਾਰੀਆਂ ਨੂੰ ਮਿਲੇਗੀ ਰਾਹਤ

ਮੈਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਪਰ ਉਨ੍ਹਾਂ ਨੇ ਇਮਰਾਨ (ਤਾਹਿਰ) ਭਰਾ ਨੂੰ ਕੁਝ ਕਿਹਾ। ਈਸ਼ਾਨ ਨੇ ਕਿਹਾ ਕਿ ਤੇ ਮੈਂ ਦਿਮਾਗ਼ 'ਚ ਸੋਚ ਰਿਹਾ ਸੀ ਕਿ ਧੋਨੀ ਭਰਾ ਨੇ ਉਨ੍ਹਾਂ ਨੂੰ ਕੀ ਕਿਹਾ ਹੈ। ਮੈਨੂੰ ਨਹੀਂ ਪਤਾ ਸੀ ਕਿ ਕੀ ਹੋਇਆ ਹੈ, ਪਰ ਇਕ ਹਾਫ਼-ਵੌਲੀ ਗੇਂਦ ਸੀ, ਜਿਸ ਨੂੰ ਮੈਂ ਕੱਢਾ ਦਿੱਤਾ ਪਰ ਸ਼ਾਟ ਥਰਡ ਮੈਨ 'ਤੇ ਕੈਚ ਆਊਟ ਹੋ ਗਿਆ। ਅੱਜ ਤਕ ਮੈਨੂੰ ਸਮਝ ਨਹੀਂ ਆਇਆ ਕਿ ਸਪਿਨਰ ਨੂੰ ਡ੍ਰਾਈਵ ਕਰਨ ਦੀ ਕੋਸ਼ਿਸ਼ ਕਰਨ ਵਾਲਾ ਬੱਲੇਬਾਜ਼ ਥਰਡ ਮੈਨ 'ਤੇ ਕਿਵੇਂ ਫੜਿਆ ਜਾਂਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News