ਭਾਰਤੀ ਟੀਮ ਦਾ ਕੋਚ ਬਣਨਾ ਚਾਹੁੰਦਾ ਹੈ ਇਹ ਧਾਕੜ ਕ੍ਰਿਕਟਰ, ਕੁਝ ਸਾਲ ਪਹਿਲਾਂ ਹੀ ਲਿਆ ਸੰਨਿਆਸ
Thursday, Jan 16, 2025 - 04:05 PM (IST)
ਸਪੋਰਟਸ ਡੈਸਕ- ਖ਼ਬਰਾਂ ਮੁਤਾਬਕ ਬੀਸੀਸੀਆਈ ਬੱਲੇਬਾਜ਼ੀ ਕੋਚ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਭਾਲ ਰਿਹਾ ਹੈ। ਹਾਲਾਂਕਿ ਅਜੇ ਤਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਬੀਸੀਸੀਆਈ ਤੇ ਟੀਮ ਪ੍ਰਬੰਧਨ ਵਿਚਾਲੇ ਚਰਚਾ ਤੋਂ ਪਤਾ ਚਲਦਾ ਹੈ ਕਿ ਸਪੋਰਟ ਸਟਾਫ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
44 ਸਾਲਾ ਕੇਵਿਨ ਪੀਟਰਸਨ ਹਮੇਸ਼ਾ ਸੁਰਖ਼ੀਆਂ 'ਚ ਬਣੇ ਰਹਿੰਦੇ ਹਨ ਤੇ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿਣ ਵਾਲੇ ਕ੍ਰਿਕਟਰ ਹਨ। ਖਾਸ ਗੱਲ ਇਹ ਹੈ ਕਿ ਭਾਰਤੀ ਫੈਨਜ਼ ਦੇ ਨਾਂ ਉਹ ਅਕਸਰ ਹਿੰਦੀ 'ਚ ਟਵੀਟ ਕਰਦੇ ਹਨ। ਪੀਟਰਸਨ ਨੇ ਸਾਲ 2018 'ਚ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਪੀਟਰਸਨ ਨੇ ਭਾਰਤੀ ਟੀਮ ਦਾ ਕੋਚ ਬਣਨ ਦੀ ਇੱਛਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਖੇਡੇਗਾ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਬਾਹਰ
ਪੀਟਰਸਨ ਨੇ ਇੰਗਲੈਂਡ ਲਈ 104 ਟੈਸਟ, 136 ਵਨਡੇ ਤੇ 37 ਟੀ20 ਕੌਮਾਂਤਰੀ ਮੁਕਾਬਲਿਆਂ 'ਚ ਹਿੱਸਾ ਲਿਆ। ਪੀਟਰਸਨ ਦੇ ਨਾਂ ਟੈਸਟ ਮੈਚਾਂ 'ਚ 47.28 ਦੀ ਔਸਤ ਨਾਲ 8,181 ਦੌੜਾਂ ਦਰਜ ਹਨ। ਜਦਕਿ ਵਨਡੇ ਇੰਟਰਨੈਸ਼ਨਲ 'ਚ ਉਨ੍ਹਾਂ ਨੇ 40.73 ਦੀ ਔਸਤ ਨਾਲ 4,440 ਤੇ ਟੀ20 ਇੰਟਰਨੈਸ਼ਨਲ 'ਚ 37.93 ਦੀ ਔਸਤ ਨਾਲ 1,176 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਧੋਨੀ ਨਹੀਂ ਸਗੋਂ ਇਸ ਖਿਡਾਰੀ ਨੇ ਖ਼ਤਮ ਕੀਤਾ ਯੁਵਰਾਜ ਸਿੰਘ ਦਾ ਕਰੀਅਰ! ਹੋ ਗਿਆ ਵੱਡਾ ਖ਼ੁਲਾਸਾ
ਵਰਤਮਾਨ 'ਚ ਭਾਰਤ ਦੇ ਕੋਚਿੰਗ ਸਟਾਫ 'ਚ ਹੈੱਡ ਕੋਚ ਗੌਤਮ ਗੰਭੀਰ ਤੋਂ ਇਲਾਵਾ ਮੋਰਨੇ ਮੋਰਕੇਲ (ਗੇਂਦਬਾਜ਼ੀ ਕੋਚ), ਅਭਿਸ਼ੇਕ ਨਾਇਰ (ਸਹਾਇਕ ਕੋਚ), ਰੇਆਨ ਟੇਨ ਡੋਏਸ਼ੇਟ (ਸਹਾਇਕ ਕੋਚ) ਤੇ ਟੀ ਦਿਲੀਪ (ਫੀਲਡਿੰਗ ਕੋਚ) ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8