ਇਸ ਦਿੱਗਜ ਨੇ ਕੀਤਾ ਖੁਲਾਸਾ, ਧੋਨੀ ਤੋਂ ਲੈਂਦਾ ਹਾਂ ਆਪਣੇ ਕਿਰਦਾਰ ਲਈ ਪ੍ਰੇਰਣਾ

07/10/2017 11:11:17 PM

ਮੁੰਬਈ— ਕ੍ਰਿਕਟ 'ਤੇ ਅਧਾਰਿਤ ਵੇਬ ਸੀਰੀਜ਼ 'ਇਨਸਾਈਡ ਐਜ਼' 'ਚ ਨਜ਼ਰ ਆ ਰਹੇ ਅਭਿਨੇਤਾ ਅੰਗਦ ਬੇਦੀ ਦਾ ਕਹਿਣਾ ਹੈ ਕਿ ਉਹ ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨਾਂ 'ਚ ਸ਼ੁਮਾਰ ਮਹਿੰਦਰ ਸਿੰਘ ਧੋਨੀ ਨਾਲ ਕਾਫੀ ਪ੍ਰੇਰਿਤ ਹੈ। ਅੰਗਦ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਬੇਟਾ ਹੈ।
ਅੰਗਦ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਧੋਨੀ ਦਿੱਲੀ ਆਇਆ ਸੀ ਮੇਜਰ ਧਿਆਨ ਚੰਦ ਸਟੇਡੀਅਮ ਦੇ ਕੋਚ ਨੇ ਉਸ ਤੋਂ ਪੁੱਛਿਆ ਸੀ ਕਿ ਤੁਸੀਂ ਕਿ ਕਰਨਾ ਚਾਹੁੰਦੇ ਹੋ। ਇਸ 'ਤੇ ਧੋਨੀ ਨੇ ਕਿਹਾ ਕਿ ਸਰ ਮੈਂ ਭਾਰਤ ਦਾ ਕਪਤਾਨ ਬਣਨਾ ਚਾਹੁੰਦਾ ਹਾਂ। ਉਹ ਕਾਫੀ ਨਰਮ ਸੁਭਾਅ ਦੇ ਸੀ, ਪਰ ਉਸ ਨੂੰ ਆਪਣੀ ਕਾਬਲੀਅਤ 'ਤੇ ਪੂਰਾ ਭਰੋਸਾ ਸੀ। ਉਸ ਦੀ ਇਸ ਗੱਲ ਨੇ ਮੈਨੂੰ ਕਾਫੀ ਪ੍ਰਭਵਿਤ ਕੀਤਾ।


Related News