ਆਗਾਮੀ ਤਿੰਨ ਪੜਾਵਾਂ ਦੀਆਂ 163 ਸੀਟਾਂ ’ਤੇ ਚੋਣ ਪ੍ਰਚਾਰ ਲਈ ਭਾਜਪਾ ਨੇ ਉਤਾਰੇ ਵੱਡੇ ਦਿੱਗਜ

05/16/2024 1:30:02 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਬਾਕੀ ਬਚੇ ਤਿੰਨ ਪੜਾਵਾਂ ਦੀਆਂ 163 ਸੀਟਾਂ ’ਤੇ ਹੋਣ ਵਾਲੀਆਂ ਚੋਣਾਂ ’ਚ ਭਾਜਪਾ ਨੇ ਕਈ ਕੇਂਦਰੀ ਮੰਤਰੀਆਂ ਅਤੇ ਦਿੱਗਜਾਂ ਨੂੰ ਸਿਆਸੀ ਲੜਾਈ ’ਚ ਉਤਾਰਿਆ ਹੈ। ਇਕ ਰਿਪੋਰਟ ਮੁਤਾਬਕ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ’ਚ ਇਕ ਦਰਜਨ ਤੋਂ ਵੱਧ ਸੀਟਾਂ ’ਤੇ ਵਿਰੋਧੀ ਧਿਰ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਰਾਸ਼ਟਰ ਦੇ ਉੱਤਰੀ ਮੱਧ ਮੁੰਬਈ, ਓਡਿਸ਼ਾ ਦੀ ਕਟਕ ਅਤੇ ਕੇਂਦਰਪਾੜਾ, ਬੰਗਾਲ ਦੀ ਮੇਦਿਨੀਪੁਰ, ਉੱਤਰ ਪ੍ਰਦੇਸ਼ ਦੀਆਂ ਰਾਏਬਰੇਲੀ ਅਤੇ ਆਜ਼ਮਗੜ੍ਹ ਦੀਆਂ ਸੀਟਾਂ ਲਈ ਭਾਜਪਾ ਵਿਸ਼ੇਸ਼ ਤਿਆਰੀ ਕਰ ਰਹੀ ਹੈ। ਕਈ ਸੂਬਿਆਂ ਦੇ ਚੋਣ ਪ੍ਰਬੰਧਾਂ ਵਿਚ ਭਾਜਪਾ ਦੇ ਮਾਹਿਰ ਨੇਤਾ ਵੀ ਇਨ੍ਹਾਂ ਇਲਾਕਿਆਂ ’ਚ ਪਹੁੰਚ ਕੇ ਮੋਰਚਾ ਸੰਭਾਲ ਚੁੱਕੇ ਹਨ ਅਤੇ ਸਮਾਜਿਕ ਅਤੇ ਸਿਆਸੀ ਸਮੀਕਰਨਾਂ ਨੂੰ ਠੀਕ ਕਰਨ ’ਚ ਰੁੱਝੇ ਹੋਏ ਹਨ।

ਚੁਣੌਤੀ ਨਾਲ ਨਜਿੱਠਣ ਲਈ ਭਾਜਪਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਸਮੇਤ ਬ੍ਰਿਜਮੋਹਨ ਅਗਰਵਾਲ, ਹੇਮੰਤ ਬਿਸਵ ਸਰਮਾ, ਮੋਹਨ ਯਾਦਵ, ਭਜਨ ਲਾਲ ਸ਼ਰਮਾ, ਸ਼ਿਵਰਾਜ ਸਿੰਘ ਚੌਹਾਨ ਵਰਗੇ ਪ੍ਰਮੁੱਖ ਨੇਤਾਵਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਿਰਲਾ ਮੁੰਬਈ ਅਤੇ ਕੁਝ ਸੀਟਾਂ ’ਤੇ ਖਾਸ ਧਿਆਨ ਦੇ ਰਹੇ ਹਨ, ਜਦਕਿ ਸਰਮਾ ਦਿੱਲੀ ਅਤੇ ਪੱਛਮੀ ਬੰਗਾਲ ’ਤੇ ਕੰਮ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੂੰ ਬੰਗਾਲ ਦੇ ਨਾਲ-ਨਾਲ ਦਿੱਲੀ ਅਤੇ ਹਰਿਆਣਾ ਲੈ ਕੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੋਹਨ ਯਾਦਵ ਯੂ.ਪੀ. ’ਚ ਅਤੇ ਬ੍ਰਿਜਮੋਹਨ ਓਡਿਸ਼ਾ ’ਚ ਸਰਗਰਮ ਹਨ। ਸੀਟਾਂ ਦੇ ਲਗਾਤਾਰ ਮੁਲਾਂਕਣ ਅਨੁਸਾਰ ਕੁਝ ਹੋਰ ਨੇਤਾਵਾਂ ਨੂੰ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ। ਭਾਜਪਾ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ।


Rakesh

Content Editor

Related News