ਇਸ ਹਾਰ ਨੂੰ ਹਜ਼ਮ ਕਰਨਾ ਮੁਸ਼ਕਿਲ ਹੈ : ਵਾਰਨਰ

Thursday, Apr 15, 2021 - 02:47 AM (IST)

ਇਸ ਹਾਰ ਨੂੰ ਹਜ਼ਮ ਕਰਨਾ ਮੁਸ਼ਕਿਲ ਹੈ : ਵਾਰਨਰ

ਚੇਨਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਆਸਾਨ ਜਿੱਤ ਵੱਲ ਵਧਣ ਤੋਂ ਬਾਅਦ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨ ਵਾਲੇ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਕਿਹਾ ਕਿ ਇਸ ਹਾਰ ਨੂੰ ਹਜ਼ਮ ਕਰਨਾ ਮੁਸ਼ਕਿਲ ਹੈ। ਵਾਰਨਰ ਨੇ ਮੈਚ ਤੋਂ ਬਾਅਦ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹਾਲਾਂਕਿ ਆਰ. ਸੀ. ਬੀ. ਦੇ ਲਈ ਗਲੇਨ ਮੈਕਸਵੈੱਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ।  ਅਸੀਂ ਕੋਈ ਸਾਂਝੇਦਾਰੀ ਨਹੀ ਬਣਾ ਸਕੇ। ਉਨ੍ਹਾਂ ਨੇ ਆਪਣੇ ਬੱਲੇਬਾਜ਼ਾਂ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਮੈਂ ਬਹੁਤ ਨਿਰਾਸ਼ ਹਾਂ ਕਿ ਖੱਬੇ ਹੱਥ ਦੇ ਸਪਿਨਰਾਂ ਵਿਰੁੱਧ ਬੱਲਾ ਸਿੱਧਾ ਰੱਖ ਕੇ ਸ਼ਾਟ ਨਹੀਂ ਖੇਡੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇੱਥੇ ਤਿੰਨ ਮੈਚ ਹੋਰ ਖੇਡਣੇ ਹਨ ਤੇ ਵਿਕਟ ਅੱਗੇ ਵਧੀਆ ਹੋਣ ਦੀ ਉਮੀਦ ਹੈ। ਅਸੀਂ ਪਾਵਰਪਲੇਅ 'ਚ ਵਿਕਟ ਲੈਣ ਤੇ ਵੱਡੀ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕਰਾਂਗੇ।

ਇਹ ਖ਼ਬਰ ਪੜ੍ਹੋ- RCB v SRH : ਗੇਂਦਬਾਜ਼ਾਂ ਦੇ ਦਮ 'ਤੇ ਬੈਂਗਲੁਰੂ ਨੇ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾਇਆ


ਜ਼ਿਕਰਯੋਗ ਹੈ ਕਿ ਸ਼ਾਹਬਾਜ਼ ਅਹਿਮਦ ਨੇ 1 ਓਵਰ ’ਚ 3 ਵਿਕਟਾਂ ਲੈ ਕੇ ਮੈਚ ਦੀ ਤਸਵੀਰ ਬਦਲ ਦਿੱਤੀ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਆਈ. ਪੀ. ਐੱਲ. ਦੇ ਇਕ ਹੋਰ ਰੋਮਾਂਚਕ ਮੁਕਾਬਲੇ ’ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਆਸਾਨ ਦਿਸ ਰਹੀ ਜਿੱਤ ਤੋਂ ਵਾਂਝੇ ਕਰ ਕੇ 6 ਦੌੜਾਂ ਨਾਲ ਪਟਖਨੀ ਦਿੱਤੀ। ਗਲੇਨ ਮੈਕਸਵੈੱਲ ਦੇ 41 ਗੇਂਦਾਂ ’ਚ 59 ਦੌੜਾਂ ਦੇ ਦਮ ’ਤੇ ਆਰ. ਸੀ. ਬੀ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ’ਤੇ 149 ਦੌੜਾਂ ਬਣਾਈਆਂ। ਜਵਾਬ ’ਚ ਇਕ ਸਮੇਂ 14ਵੇਂ ਓਵਰ ’ਚ 1 ਵਿਕਟ ’ਤੇ 96 ਦੌੜਾਂ ਬਣਾ ਚੁੱਕੇ ਸਨਰਾਈਜ਼ਰਜ਼ 20 ਓਵਰਾਂ ’ਚ 9 ਵਿਕਟਾਂ ’ਤੇ 143 ਦੌੜਾਂ ਹੀ ਬਣਾ ਸਕੇ।

ਇਹ ਖ਼ਬਰ ਪੜ੍ਹੋ- ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਦਿੱਗਜ ਖਿਡਾਰੀਆਂ ਦੀ ਸੂਚੀ 'ਚ ਹੋਇਆ ਸ਼ਾਮਲ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News