ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

Monday, Sep 09, 2024 - 01:48 PM (IST)

ਨਵੀਂ ਦਿੱਲੀ (ਬਿਊਰੋ) : ਬੰਗਲਾਦੇਸ਼ ਦੇ ਸਾਬਕਾ ਕਪਤਾਨ ਸ਼ਾਕਿਬ ਅਲ ਹਸਨ 'ਤੇ ਹਾਲ ਹੀ 'ਚ ਬੰਗਲਾਦੇਸ਼ 'ਚ ਇੱਕ ਨੌਜਵਾਨ ਦੀ ਹੱਤਿਆ ਦਾ ਦੋਸ਼ ਲੱਗਾ ਸੀ। ਸ਼ਾਕਿਬ ਅਲ ਹਸਨ ਨੇ ਹਾਲ ਹੀ 'ਚ ਬੰਗਲਾਦੇਸ਼ ਦੀ ਪਾਕਿਸਤਾਨ 'ਚ 2-0 ਨਾਲ ਟੈਸਟ ਸੀਰੀਜ਼ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਦੌਰਾਨ ਮੀਡੀਆ 'ਚ ਖ਼ਬਰਾਂ ਆ ਰਹੀਆਂ ਹਨ ਕਿ ਸ਼ਾਕਿਬ ਅਲ ਹਸਨ ਜਲਦ ਹੀ ਬੰਗਲਾਦੇਸ਼ ਛੱਡ ਕੇ ਹੁਣ ਕਿਸੇ ਹੋਰ ਦੇਸ਼ ਜਾ ਕੇ ਵਨਡੇ ਅਤੇ ਟੈਸਟ ਕ੍ਰਿਕਟ 'ਚ ਡੈਬਿਊ ਕਰਨਗੇ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਸਰੀ ਨਾਲ ਕੀਤਾ ਕੰਨਟਰੈਕਟ 
ਇੰਗਲੈਂਡ 'ਚ ਇਸ ਸਮੇਂ ਕਾਊਂਟੀ ਕ੍ਰਿਕਟ ਮੈਚ ਖੇਡੇ ਜਾ ਰਹੇ ਹਨ। ਇੰਗਲੈਂਡ ਦੇ ਕਾਉਂਟੀ ਕਲੱਬ ਸਰੀ ਨੇ ਹਾਲ ਹੀ 'ਚ ਸਮਰਸੈੱਟ ਖ਼ਿਲਾਫ਼ ਆਪਣਾ ਮੈਚ ਖੇਡਣਾ ਹੈ ਪਰ ਇਸ ਤੋਂ ਪਹਿਲਾਂ ਸਰੀ ਨੇ ਬੰਗਲਾਦੇਸ਼ ਦੇ ਮਹਾਨ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇੰਗਲਿਸ਼ ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ, ਸ਼ਾਕਿਬ ਅਲ ਹਸਨ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਕਾਊਂਟੀ ਮੈਚ 'ਚ ਸਰੀ ਲਈ ਡੈਬਿਊ ਕਰਦੇ ਹੋਏ ਨਜ਼ਰ ਆਉਣਗੇ।

ਭਾਰਤ 'ਚ ਵੀ ਟੀਮ ਨਾਲ ਟ੍ਰੈਵਲ ਕਰਨਗੇ ਸ਼ਾਕਿਬ ਅਲ ਹਸਨ   
ਸ਼ਾਕਿਬ ਅਲ ਹਸਨ ਦੀ ਗੱਲ ਕਰੀਏ ਤਾਂ ਉਹ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਆਪਣੇ ਦੇਸ਼ ਨਹੀਂ ਪਰਤਿਆ ਹੈ। ਉਹ ਪਾਕਿਸਤਾਨ ਦੇ ਖ਼ਿਲਾਫ਼ ਟੈਸਟ ਸੀਰੀਜ਼ ਲਈ ਲੰਡਨ ਤੋਂ ਗਿਆ ਸੀ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਕਾਊਂਟੀ ਕ੍ਰਿਕਟ 'ਚ ਸਰੀ ਲਈ ਖੇਡਣ ਤੋਂ ਬਾਅਦ ਸ਼ਾਕਿਬ ਅਲ ਹਸਨ ਭਾਰਤ ਆਉਣਗੇ ਅਤੇ ਬੰਗਲਾਦੇਸ਼ ਟੀਮ ਨਾਲ ਜੁੜ ਕੇ ਟੀਮ ਇੰਡੀਆ ਵਰਗੀ ਮਜ਼ਬੂਤ ​​ਟੀਮ ਦਾ ਸਾਹਮਣਾ ਕਰਨਗੇ।

ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ

ਸੰਨਿਆਸ ਦਾ ਕਰ ਸਕਦੇ ਨੇ ਐਲਾਨ 
ਬੰਗਲਾਦੇਸ਼ ਦੇ ਮਹਾਨ ਆਲਰਾਊਂਡਰ ਸ਼ਾਕਿਬ ਅਲ ਹਸਨ ਹੁਣ 37 ਸਾਲ ਦੇ ਹੋ ਗਏ ਹਨ। ਅਜਿਹੇ 'ਚ ਹੁਣ ਉਸ ਲਈ ਵਿਸ਼ਵ ਕੱਪ 2027 'ਚ ਬੰਗਲਾਦੇਸ਼ ਲਈ ਖੇਡਣਾ ਅਸੰਭਵ ਹੈ। ਅਜਿਹੇ 'ਚ ਕੁਝ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਸ਼ਾਕਿਬ ਅਲ ਹਸਨ ਚੈਂਪੀਅਨਸ ਟਰਾਫੀ 2025 ਤੋਂ ਬਾਅਦ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News