ਰਵੀ ਸ਼ਾਸਤਰੀ 'ਤੇ ਮਰਦੀ ਸੀ ਇਹ ਬਾਲੀਵੁੱਡ ਅਭਿਨੇਤਰੀ, ਚਰਚਾ 'ਚ ਸੀ ਇਨ੍ਹਾਂ ਦਾ ਪਿਆਰ
Wednesday, Jul 12, 2017 - 01:16 AM (IST)
ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਡਾਇਰੈਕਟਰ ਰਵੀ ਸ਼ਾਸਤਰੀ ਆਪਣੇ ਸਮੇਂ 'ਚ ਕਿਸੀ ਹੀਰੋ ਤੋਂ ਘੱਟ ਨਹੀਂ ਸੀ। ਇਸ ਦੌਰਾਨ ਹੁਣ ਰਵੀ ਸ਼ਾਸਤਰੀ ਨੂੰ ਭਾਰਤੀ ਟੀਮ ਦਾ ਨਵਾਂ ਕੋਚ ਚੁਣ ਲਿਆ ਗਿਆ ਹੈ। ਕ੍ਰਿਕਟ ਮੈਦਾਨ ਤੋਂ ਇਲਾਵਾ ਉਨ੍ਹਾਂ ਦਾ ਬਾਹਰ ਵੀ ਸਿੱਕਾ ਚਲਦਾ ਹੈ। ਉਨ੍ਹਾਂ 'ਤੇ ਕਈ ਖੂਬਸੂਰਤ ਲੜਕੀਆਂ ਵੀ ਮਰਦੀਆਂ ਸਨ। ਬਾਲੀਵੁੱਡ ਅਭਿਨੇਤਰੀ ਅਮ੍ਰਿਤਾ ਸਿੰਘ ਵੀ ਸ਼ਾਸਤਰੀ 'ਤੇ ਜਾਨ ਬਾਰ ਦੀ ਸੀ।

ਰਵੀ ਸ਼ਾਸਤਰੀ ਦੇ ਵਧੀਆ ਟਾਈਮ ਦੇ ਚਲਦੇ ਬਾਲੀਵੁੱਡ ਅਮ੍ਰਿਤਾ ਸਿੰਘ ਨੇ ਉਨ੍ਹਾਂ ਨੂੰ ਦਿਲ ਦੇ ਦਿੱਤਾ, ਜਿਸ ਤੋਂ ਬਾਅਦ ਦੋਵਾਂ ਦੇ ਆਪਸੀ ਪਿਆਰ ਦੀ ਚਰਚਾ ਮੀਡੀਆ 'ਚ ਹੋਣ ਲੱਗੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਰਵੀ ਸ਼ਾਸਤਰੀ ਆਪਣੀ ਖੇਡ ਨਾਲ ਲੱਖਾਂ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਨ ਬਣ ਚੁੱਕੇ ਸਨ ਤਾਂ ਅਮ੍ਰਿਤਾ ਸਿੰਘ ਵੀ ਆਪਣੀ ਹਾਟਨੇਸ ਨੂੰ ਲੈ ਕੇ ਬਹੁਤ ਪ੍ਰਸਿੱਧ ਸੀ। ਸ਼ਾਸਤਰੀ ਦੇ ਪ੍ਰਤੀ ਦੀਵਾਨਗੀ ਦਾ ਅੰਦਾਜ਼ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਅਮ੍ਰਿਤਾ ਸਟੇਡੀਅਮ 'ਚ ਸ਼ਾਸਤਰੀ ਦਾ ਹੌਸਲਾ ਦੇਣ ਲਈ ਪਹੁੰਚਣ ਲੱਗੀ। ਸ਼ਾਰਜਹਾਂ 'ਚ ਹੋਏ ਇਕ ਮੈਚ 'ਚ ਅਮ੍ਰਿਤਾ ਸਿੰਘ ਦੀ ਤਸਵੀਰਾਂ ਨੇ ਬਹੁਤ ਕੁਝ ਬਿਆਨ ਕਰ ਦਿੱਤਾ ਸੀ।

ਅਮ੍ਰਿਤਾ ਦੇ ਇਕ ਮਜ਼ਾਕ ਨਾਲ ਫਿਰ ਟੁੱਟ ਗਿਆ ਸੀ ਰਿਸ਼ਤਾ
ਸ਼ਾਸਤਰੀ ਅਤੇ ਅਮ੍ਰਿਤਾ ਸਿੰਘ ਦੀ ਲਵ ਸਟੋਰੀ ਲੰਬੇ ਸਮੇਂ ਤਕ ਰਹੀ ਪਰ ਇਕ ਦਿਨ ਅਮ੍ਰਿਤਾ ਨੇ ਇਕ ਇਸ ਤਰ੍ਹਾਂ ਦੀ ਗੱਲ ਬੋਲੀ ਜੋ ਸ਼ਾਸਤਰੀ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੱਤੀ। ਅਮ੍ਰਿਤਾ ਜਦੋ ਸ਼ਾਸਤਰੀ ਨੂੰ ਡੇਟ ਕਰ ਰਹੀ ਸੀ ਤਾਂ ਉਸ ਦੌਰਾਨ ਉਨ੍ਹਾਂ ਨੇ ਮਜ਼ਾਕ 'ਚ ਕਿਹਾ ਕਿ ਉਨ੍ਹਾਂ ਦਾ ਅਫੇਅਰ ਜਲਦੀ ਹੀ ਵਿਨੋਦ ਖੰਨਾ ਨਾਲ ਸ਼ੁਰੂ ਹੋ ਜਾਵੇਗਾ। ਰਵੀ ਦੀ ਗੱਲ ਤੋਂ ਅਮਰਤਾ ਸਿੰਘ ਨਰਾਜ਼ ਹੋ ਗਈ ਸੀ 'ਤੇ ਉਨ੍ਹਾਂ ਨੇ ਕਿਹਾ ਕਿ ਅਮ੍ਰਿਤਾ ਸਿੰਘ ਵੀ ਵਿਨੋਦ ਨੂੰ ਹਾਸਲ ਨਹੀਂ ਕਰ ਸਕੇਗੀ। ਭਾਵੇਂ ਹੀ ਇਸ ਦੇ ਲਈ ਉਹ ਕਿੰਨੀ ਕੋਸ਼ਿਸ਼ ਕਰ ਲਵੇਂ।
