ਆਈ. ਪੀ. ਐੱਲ. ’ਚ ਇੰਪੈਕਟ ਪਲੇਅਰ ਦੇ ਰੂਪ ’ਚ ਨਹੀਂ ਖੇਡੇਗਾ ਇਹ ਧਾਕੜ ਖਿਡਾਰੀ

Friday, Sep 04, 2026 - 10:14 AM (IST)

ਆਈ. ਪੀ. ਐੱਲ. ’ਚ ਇੰਪੈਕਟ ਪਲੇਅਰ ਦੇ ਰੂਪ ’ਚ ਨਹੀਂ ਖੇਡੇਗਾ ਇਹ ਧਾਕੜ ਖਿਡਾਰੀ

ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਧਾਕੜ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਇੰਪੈਕਟ ਪਲੇਅਰ ਦੇ ਰੂਪ ’ਚ ਨਹੀਂ ਖੇਡਣਾ ਚਾਹੁੰਦਾ, ਜਿਸ ਨਾਲ 2027 ’ਚ ਹੋਣ ਵਾਲੇ ਟੂਰਨਾਮੈਂਟ ’ਚ ਉਸ ਦੀ ਹਿੱਸੇਦਾਰੀ ਨੂੰ ਲੈ ਕੇ ਬਣੀ ਅਨਿਸ਼ਚਿਤਤਾ ’ਚ ਇਕ ਹੋਰ ਨਵਾਂ ਮੋੜ ਆ ਗਿਆ ਹੈ। ਸੀ. ਐੱਸ. ਕੇ. ਦੇ ਸਾਬਕਾ ਬੱਲੇਬਾਜ਼ ਸੁਬਰਾਮਣੀਅਮ ਬਦਰੀਨਾਥ ਨੇ ਇਹ ਖੁਲਾਸਾ ਕੀਤਾ।

ਇਹ ਤਜ਼ਰੇਬਕਾਰ ਵਿਕਟਕੀਪਰ ਬੱਲੇਬਾਜ਼ ਇੰਪੈਕਟ ਪਲੇਅਰ ਨਿਯਮ ਨਾਲ ਆਪਣਾ ਵਰਕਲੋਡ ਘੱਟ ਕਰਕੇ ਆਈ. ਪੀ. ਐੱਲ. ’ਚ ਆਪਣਾ ਕਰੀਅਰ ਅੱਗੇ ਵਧਾ ਸਕਦਾ ਸੀ ਪਰ ਉਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਹ ਖੇਡਣਾ ਜਾਰੀ ਰੱਖਦਾ ਹੈ ਤਾਂ ਉਹ ਵਿਕਟਕੀਪਰ ਬਣਿਆ ਰਹਿਣਾ ਚਾਹੁੰਦਾ ਹੈ। ਬਦਰੀਨਾਥ ਦਾ ਮੰਨਣਾ ਹੈ ਕਿ 45 ਸਾਲਾ ਧੋਨੀ ਲਈ ਉਸ ਦੇ ਕਰੀਅਰ ਦੇ ਇਸ ਪੜਾਅ ’ਚ ਇੰਪੈਕਟ ਪਲੇਅਰ ਦੀ ਭੂਮਿਕਾ ਢੁਕਵੀਂ ਹੋ ਸਕਦੀ ਹੈ, ਕਿਉਂਕਿ ਉਸ ਦੀ ਵਧਦੀ ਉਮਰ ਨੂੰ ਦੇਖਦੇ ਹੋਏ 20 ਓਵਰਾਂ ਤੱਕ ਵਿਕਟਕੀਪਿੰਗ ਕਰਨਾ ਆਸਾਨ ਨਹੀਂ ਹੋਵੇਗਾ।

ਬਦਰੀਨਾਥ ਨੇ ਕਿਹਾ, ‘‘ਉਸ ਨੇ ਮੈਨੂੰ ਦੱਸਿਆ ਕਿ ਉਹ ਇੰਪੈਕਟ ਪਲੇਅਰ ਦੇ ਰੂਪ ’ਚ ਨਹੀਂ ਖੇਡੇਗਾ। ਉਹ ਖੁਦ ਨੂੰ ਫੱੁਲਟਾਈਮ ਵਿਕਟਕੀਪਰ ਮੰਨਦਾ ਹੈ, ਜਿਸ ਦਾ ਮਤਲਬ ਹੈ ਕਿ ਉਸ ਨੂੰ ਪੂਰੇ 20 ਓਵਰਾਂ ਤੱਕ ਮੈਦਾਨ ’ਚ ਰਹਿਣਾ ਪਵੇਗਾ। ਇਸ ਲਈ ਉਹ ਇੰਪੈਕਟ ਪਲੇਅਰ ਦੇ ਰੂਪ ’ਚ ਨਹੀਂ ਖੇੇਡੇਗਾ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਉਹ ਇੰਪੈਕਟ ਪਲੇਅਰ ਦੇ ਤੌਰ ’ਤੇ ਖੇਡਦਾ ਹੈ ਤਾਂ ਇਸ ਨਾਲ ਸੀ. ਐੱਸ. ਕੇ. ਨੂੰ ਰਣਨੀਤਕ ਫਾਇਦਾ ਹੋਵੇਗਾ।’’


author

SATPAL

Content Editor

Related News