ਸਾਡੀ ਟੀਮ ’ਚ ਹਰ ਖਿਡਾਰੀ ਮੈਚ ਵਿਨਰ : ਸ਼੍ਰੇਅਸ
Sunday, Oct 25, 2026 - 11:34 AM (IST)
ਸਪੋਰਟਸ ਡੈਸਕ- ਨਿਊਜ਼ੀਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ20 ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਦੀ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਸਾਡੀ ਟੀਮ ’ਚ ਹਰ ਖਿਡਾਰੀ ਮੈਚ ਵਿਨਰ ਹੈ ਤੇ ਅੱਜ ਉਸ ਦੀ ਮਿਸਾਲ ਪੇਸ਼ ਹੋਈ। ਜਿਸ ਤਰ੍ਹਾਂ ਵਿਕਟਾਂ ਡਿੱਗ ਰਹੀਆਂ ਸਨ, ਸਾਨੂੰ ਲੱਗਿਆ ਕਿ ਮੈਚ ਸਾਡੇ ਹੱਥੋਂ ਫਿਸਲ ਰਿਹਾ ਹੈ ਪਰ ਤਿਲਕ ਤੇ ਰੈੱਡੀ ਨੇ ਵਧੀਆ ਬੱਲੇਬਾਜ਼ੀ ਕੀਤੀ ਤੇ ਨਮਨ ਧੀਰ ਨੇ ਵੀ ਵਧੀਆ ਕੰਮ ਕੀਤਾ। ਨਮਨ ਧੀਰ ਨੂੰ ਅਸੀਂ ਵੈਸਟਇੰਡੀਜ਼ ਵਿਰੁੱਧ ਵੀ ਪ੍ਰਦਰਸ਼ਨ ਕਰਦੇ ਦੇਖਿਆ ਸੀ। ਉਸ ਨੇ ਗੇਂਦ ਦੇ ਨਾਲ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਫੀਲਡਿੰਗ ’ਚ ਵੀ ਉਹ ਕਾਫੀ ਚੰਗਾ ਹੈ। ’’
