ਲਗਾਤਾਰ 6 ਵਾਰ ਜ਼ੀਰੋ ''ਤੇ ਆਊਟ ਹੋਇਆ ਇਹ ਬੱਲੇਬਾਜ਼, 3 ਵਾਰ ਗੋਲਡਨ ਡਕ
Monday, May 02, 2022 - 11:39 PM (IST)
ਨਵੀਂ ਦਿੱਲੀ- ਕ੍ਰਿਕਟ ਇਕ ਅਜਿਹਾ ਖੇਡ ਹੈ ਜਿੱਥੇ ਜ਼ਿਆਦਾ ਰਿਕਾਰਡ ਟੁੱਟਦੇ ਹਨ ਅਤੇ ਬਣਦੇ ਹਨ। ਇਸ ਵਿਚ ਜ਼ਿਆਦਾਤਰ ਰਿਕਾਰਡ ਅਜਿਹੇ ਹੁੰਦੇ ਹਨ ਜਿਸ 'ਤੇ ਬੱਲੇਬਾਜ਼ਾਂ ਨੂੰ ਮਾਣ ਹੁੰਦਾ ਹੈ ਤਾਂ ਕਈ ਅਜਿਹੇ ਰਿਕਾਰਡ ਹੁੰਦੇ ਹਨ ਜਿਸ ਤੋਂ ਬਚਣਾ ਚਾਹੁੰਦੇ ਹਨ। ਇੰਗਲੈਂਡ ਵਿਚ ਚੱਲ ਰਹੀ ਕਾਊਂਟੀ ਕ੍ਰਿਕਟ ਦੇ ਦੌਰਾਨ ਹੀ ਇਕ ਅਜਿਹਾ ਰਿਕਾਰਡ ਦੇਖਣ ਨੂੰ ਮਿਲਿਆ, ਜਿਸ ਨੂੰ ਕੋਈ ਵੀ ਬੱਲੇਬਾਜ਼ ਦੇਖਣਾ ਪਸੰਦ ਨਹੀਂ ਕਰਦਾ। ਕਾਊਂਟੀ ਕ੍ਰਿਕਟ ਵਿਚ ਕੇਂਟ ਟੀਮ ਦੇ ਲਈ ਖੇਡ ਰਹੇ ਨਾਥਨ ਗਿਲਕ੍ਰਿਸਟ ਲਗਾਤਾਰ 6 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ।
ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ 'ਤੇ ਲਗਾਇਆ ਗਿਆ ਜੁਰਮਾਨਾ, ਲਖਨਊ ਵਿਰੁੱਧ ਮੈਚ 'ਚ ਕੀਤੀ ਸੀ ਇਹ ਹਰਕਤ
ਕਾਊਂਟੀ ਕ੍ਰਿਕਟ ਵਿਚ ਨਾਥਨ ਗਿਲਕ੍ਰਿਸਟ 6 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ। ਇਨ੍ਹਾਂ ਵਿਚ ਉਹ 3 ਵਾਰ ਗੋਲਡਨ ਡਕ ਭਾਵ ਕਿ ਪਹਿਲੀ ਹੀ ਗੇਂਦ 'ਤੇ ਆਊਟ ਹੋਏ ਹਨ। ਫਸਟ ਕਲਾਸ ਕ੍ਰਿਕਟ ਵਿਚ ਉਨ੍ਹਾਂ ਨੇ ਲਗਾਤਾਰ ਸਭ ਤੋਂ ਜ਼ਿਆਧਾ ਵਾਰ ਜ਼ੀਰੋ 'ਤੇ ਆਊਟ ਹੋਣ ਦੀ ਬਰਾਬਰੀ ਕਰ ਲਈ ਹੈ। ਉਸ ਤੋਂ ਪਹਿਲਾਂ ਵੀ ਫਸਟ ਕਲਾਸ ਕ੍ਰਿਕਟ ਵਿਚ ਬੱਲੇਬਾਜ਼ 6 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ।
ਇਹ ਖ਼ਬਰ ਪੜ੍ਹੋ- ਰਾਹਿਲ ਗੰਗਜੀ 'ਦਿ ਕਰਾਊਨ ਗੋਲਫ ਚੈਂਪੀਅਨਸ਼ਿਪ' 'ਚ ਸਾਂਝੇ ਤੌਰ 'ਤੇ 47ਵੇਂ ਸਥਾਨ 'ਤੇ ਰਹੇ
ਨਾਥਨ ਗਿਲਕ੍ਰਿਸਟ ਦੀਆਂ ਪਿਛਲੀਆਂ 6 ਪਾਰੀਆਂ
ਕੈਂਟ ਬਨਾਮ ਯਾਰਕਸ਼ਾਇਰ- 0,0
ਕੈਂਟ ਬਨਾਮ ਲੰਕਸ਼ਾਇਰ- 0,0
ਕੈਂਟ ਬਨਾਮ ਹੈਂਪਸ਼ਾਇਰ- 0,0
ਜ਼ਿਕਰਯੋਗ ਹੈ ਕਿ ਨਾਥਨ ਗਿਲਕ੍ਰਿਸਟ ਬਤੌਰ ਗੇਂਦਬਾਜ਼ ਕਾਊਂਟੀ ਦੀ ਟੀਮ ਕੇਂਟ ਦੇ ਲਈ ਖੇਡਦੇ ਹਨ। ਉਨ੍ਹਾਂ ਨੇ ਹੁਣ ਤੱਕ ਖੇਡੇ 14 ਫਸਟ ਕਲਾਸ ਮੈਚਾਂ ਵਿਚ 42 ਵਿਕਟਾਂ ਹਾਸਲ ਕੀਤੀਆਂ ਹਨ। ਜਿਸ ਵਿਚ ਉਨ੍ਹਾਂ ਨੇ ਪਾਰੀ ਵਿਚ 2 ਵਾਰ 4-4 ਅਤੇ ਇਰ ਵਾਰ 5 ਵਿਕਟਾਂ ਹਾਸਲ ਕੀਤੀਆਂ ਹਨ। ਜਦਕਿ ਲਿਸਟ ਏ ਮੈਚਾਂ ਵਿਚ ਉਸਦੇ ਨਾਂ 8 ਵਿਕਟਾਂ ਦਰਜ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।