ਟੀ20 ਕ੍ਰਿਕਟ ''ਚ ਛਾ ਗਿਆ ਇਹ ਧਾਕੜ, ਦਿੱਗਜ ਖਿਡਾਰੀ ਨੂੰ ਪਛਾੜ ਰਚਿਆ ਇਤਿਹਾਸ
Monday, Jun 09, 2025 - 03:37 PM (IST)

ਬ੍ਰਿਸਟਲ [ਯੂਕੇ] : ਇੰਗਲੈਂਡ ਦੇ ਬੱਲੇਬਾਜ਼ ਜੋਸ ਬਟਲਰ ਆਇਰਲੈਂਡ ਦੇ ਤਜਰਬੇਕਾਰ ਪਾਲ ਸਟਰਲਿੰਗ ਨੂੰ ਪਛਾੜਦੇ ਹੋਏ ਟੀ-20 ਕ੍ਰਿਕਟ ਇਤਿਹਾਸ ਵਿੱਚ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ। ਬਟਲਰ ਨੇ ਐਤਵਾਰ ਨੂੰ ਬ੍ਰਿਸਟਲ ਵਿਖੇ ਵੈਸਟਇੰਡੀਜ਼ ਵਿਰੁੱਧ ਆਪਣੀ ਟੀਮ ਦੇ ਦੂਜੇ ਟੀ-20 ਦੌਰਾਨ ਇਹ ਕਾਰਨਾਮਾ ਕੀਤਾ। ਮੈਚ ਦੌਰਾਨ, ਬਟਲਰ ਨੇ 36 ਗੇਂਦਾਂ ਵਿੱਚ 47 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਉਨ੍ਹਾਂ ਦੀਆਂ ਦੌੜਾਂ 130.56 ਦੀ ਸਟ੍ਰਾਈਕ ਰੇਟ ਨਾਲ ਆਈਆਂ। ਹੁਣ 136 ਮੈਚਾਂ ਵਿੱਚ, ਬਟਲਰ ਨੇ 125 ਪਾਰੀਆਂ ਵਿੱਚ 146.76 ਦੀ ਔਸਤ ਨਾਲ 3,678 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਅਤੇ 27 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਦਾ ਸਭ ਤੋਂ ਵਧੀਆ ਸਕੋਰ 101* ਹੈ। ਉਹ ਫਾਰਮੈਟ ਵਿੱਚ ਆਪਣੇ ਦੇਸ਼ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਅਤੇ ਦੁਨੀਆ ਦੇ ਖਿਡਾਰੀਆਂ 'ਚੋਂ ਚੌਥੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਬਟਲਰ ਨੇ ਸਟਰਲਿੰਗ ਨੂੰ ਪਛਾੜਿਆ ਜਿਸਨੇ 150 ਮੈਚਾਂ ਅਤੇ 147 ਪਾਰੀਆਂ ਵਿੱਚ 26.88 ਦੀ ਔਸਤ ਨਾਲ 3,656 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 134.70 ਸੀ ਤੇ ਉਸ ਨੇ ਇੱਕ ਸੈਂਕੜਾ ਅਤੇ 24 ਅਰਧ ਸੈਂਕੜੇ ਜੜੇ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਦਿੱਗਜ ਰੋਹਿਤ ਸ਼ਰਮਾ ਹੈ, ਜਿਸਨੇ 159 ਮੈਚਾਂ ਅਤੇ 151 ਪਾਰੀਆਂ ਵਿੱਚ 32.05 ਦੀ ਔਸਤ ਨਾਲ 4,231 ਦੌੜਾਂ ਬਣਾਈਆਂ ਹਨ। ਇਹ ਦੌੜਾਂ ਉਸ ਨੇ140.89 ਦਾ ਸਟ੍ਰਾਈਕ ਰੇਟ ਨਾਲ ਬਣਾਈਆਂ। ਉਸ ਨੇ ਇਸ ਦੌਰਾਨ ਪੰਜ ਸੈਂਕੜੇ ਅਤੇ 32 ਅਰਧ ਸੈਂਕੜੇ ਜੜੇ। ਉਸਦਾ ਸਰਵਸ੍ਰੇਸ਼ਠ ਸਕੋਰ 121* ਹੈ। ਇਸ ਸਾਲ ਸੱਤ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ, ਬਟਲਰ ਨੇ ਸੱਤ ਪਾਰੀਆਂ ਵਿੱਚ 41.28 ਦੀ ਔਸਤ ਨਾਲ 289 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 143 ਤੋਂ ਵੱਧ ਸੀ। ਉਸਨੇ ਦੋ ਅਰਧ ਸੈਂਕੜੇ ਲਗਾਏ ਹਨ, ਜਿਸ ਵਿੱਚ ਉਸਦਾ ਸਰਵਸ੍ਰੇਸ਼ਠ ਸਕੋਰ 96 ਦੌੜਾਂ ਵੈਸਟਇੰਡੀਜ਼ ਵਿਰੁੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8