Team India ਦੇ ਸਾਬਕਾ ਖਿਡਾਰੀ ਦੇ ਪੁੱਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ! ਇਸ ਟੀਮ ਦਾ ਬਣ ਗਿਆ ਕਪਤਾਨ
Sunday, Oct 04, 2026 - 06:40 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਧਾਕੜ ਬੱਲੇਬਾਜ਼ ਵੀਰੇਂਦਰ ਸਹਿਵਾਗ ਦੇ 18 ਸਾਲਾ ਬੇਟੇ ਆਰੀਆਵੀਰ ਸਹਿਵਾਗ ਨੂੰ ਵੀਨੂ ਮਾਂਕੜ ਟਰਾਫੀ ਲਈ ਦਿੱਲੀ ਅੰਡਰ-19 ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਆਰੀਆਵੀਰ ਨੂੰ ਕਿਸੇ ਵੱਡੀ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਦਿੱਲੀ ਐਂਡ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਨੇ ਇਸ 16 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਵੀਨੂ ਮਾਂਕੜ ਟਰਾਫੀ ਦਾ ਆਯੋਜਨ ਵਿਸ਼ਾਖਾਪਟਨਮ ਵਿੱਚ 8 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਆਰੀਆਵੀਰ ਨੇ ਹਾਲ ਹੀ ਵਿੱਚ ਰਾਜਕੋਟ ਵਿੱਚ ਆਸਟ੍ਰੇਲੀਆ ਵਿਰੁੱਧ ਖੇਡੀ ਗਈ ਯੂਥ ਵਨਡੇ ਸੀਰੀਜ਼ ਵਿੱਚ ਭਾਰਤ ਅੰਡਰ-19 ਟੀਮ ਦੀ ਨੁਮਾਇੰਦਗੀ ਕੀਤੀ ਸੀ। ਇਸ ਸੀਰੀਜ਼ ਦੇ ਪਹਿਲੇ ਮੈਚ ਵਿੱਚ ਉਨ੍ਹਾਂ ਨੇ 28 ਦੌੜਾਂ, ਦੂਜੇ ਮੈਚ ਵਿੱਚ 47 ਦੌੜਾਂ ਅਤੇ ਤੀਜੇ ਮੈਚ ਵਿੱਚ 34 ਦੌੜਾਂ ਦੀ ਉਪਯੋਗੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਪ੍ਰੀਮੀਅਰ ਲੀਗ ਵਿੱਚ ਵੈਸਟ ਦਿੱਲੀ ਲਾਇਨਜ਼ ਲਈ ਖੇਡਿਆ ਸੀ ਅਤੇ 2024 ਵਿੱਚ ਕੂਚ ਬਿਹਾਰ ਟਰਾਫੀ ਦੌਰਾਨ ਮੇਘਾਲਿਆ ਵਿਰੁੱਧ 297 ਦੌੜਾਂ ਦੀ ਇਤਿਹਾਸਕ ਪਾਰੀ ਵੀ ਖੇਡੀ ਸੀ।
ਦਿੱਲੀ ਅੰਡਰ-19 ਟੀਮ ਦਾ ਪੂਰਾ ਸਕੁਐਡ:
ਆਰੀਆਵੀਰ ਸਹਿਵਾਗ (ਕਪਤਾਨ), ਅਰਨਵ ਬੁੱਗਾ (ਉਪ-ਕਪਤਾਨ), ਤਨਮੇ ਚੌਧਰੀ, ਧੰਨਿਆ ਨਕਰਾ, ਉਦੇ ਚਾਵਲਾ, ਗਰਵ ਕੁਮਾਰ, ਅਭਿਰਾਜ ਗਗਨ ਸਿੰਘ (ਵਿਕਟਕੀਪਰ), ਤਰੁਣ ਸਿੰਘ (ਵਿਕਟਕੀਪਰ), ਆਰੀਅਨ ਸ਼ਰਮਾ, ਓਜਸਦੀਪ ਸਿੰਘ, ਕਿਰੀਤ ਕੌਸ਼ਿਕ, ਵਰੁਣ ਵੰਜਾਨੀ, ਰੁਦਰ ਦੇਵ ਯਾਦਵ, ਪ੍ਰਦਿਉਮਨ ਸਨਨ, ਪਾਰਥ ਰਾਜ ਤੇ ਸ਼ਾਂਤਨੂ ਯਾਦਵ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
