ਰੇਪ ਦੇ ਦੋਸ਼ ਵਿਚ ਇਸ ਆਸਟਰੇਲੀਆਈ ਕ੍ਰਿਕਟਰ ਨੂੰ 5 ਸਾਲ ਦੀ ਸਜ਼ਾ
Wednesday, May 01, 2019 - 12:28 PM (IST)

ਨਵੀਂ ਦਿੱਲੀ : ਇੰਗਲਿਸ਼ ਕਾਊਂਟੀ ਕ੍ਰਿਕਟ ਵਿਚ ਵੂਸਟਸ਼ਾਇਰ ਵੱਲੋਂ ਖੇਡਣ ਵਾਲੇ ਆਸਟਰੇਲੀਆਈ ਕ੍ਰਿਕਟਰ ਐਲੇਕਸ ਹੇਪਬਰਨ ਨੂੰ ਯੂਕੇ ਵਿਚ ਰੇਪ ਦੇ ਦੋਸ਼ ਵਿਚ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। 23 ਸਾਲਾ ਇਸ ਖਿਡਾਰੀ 'ਤੇ 1 ਅਪ੍ਰੈਲ 2017 ਨੂੰ ਮਹਿਲਾ ਨਾਲ ਰੇਪ ਕਰਨ ਦਾ ਦੋਸ਼ ਲੱਗਾ ਸੀ। ਪਿਛਲੇ ਮਹੀਨੇ ਕੋਰਟ ਵਿਚ ਚੱਲੇ ਰੀ ਟ੍ਰਾਇਲ ਵਿਚ ਇਹ ਸਾਬਤ ਹੋ ਗਿਆ ਹੈ ਕਿ ਹੇਪਬਰਨ ਨੇ ਆਪਣੇ ਸਾਥੀ ਖਿਡਾਰੀ ਦੇ ਰੂਮ ਵਿਚ ਸੋ ਰਹੀ ਮਹਿਲਾ ਦੇ ਨਾਲ ਰੇਪ ਕੀਤਾ। ਹੇਅਰਫੋਰਸ ਕਰਾਊਨ ਕੋਰਟ ਵਿਚ ਮੰਗਲਵਾਰ ਨੂੰ ਸੁਣਵਾਈ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੀ ਕਿ ਹੇਪਬਰਨ ਵਟਸਐਪ ਗਰੁਪ ਵਿਚ ਚੱਲ ਰਹੇ ਇਕ 'ਸੈਕਸੁਅਲ ਗੇਮ' ਨਾਲ ਪ੍ਰਭਾਵਿਤ ਸੀ। ਜਿੱਥੇ ਗਰੁਪ ਦੇ ਮੈਂਬਰਾਂ ਨੂੰ ਵੱਧ ਤੋਂ ਵੱਧ ਮਹਿਲਾ ਨਾਲ ਸਬੰਧ ਬਣਾ ਕੇ ਉਸਦੀ ਜਾਣਕਾਰੀ ਗਰੁਪ ਵਿਚ ਅਪਡੇਟ ਕਰਨੀ ਹੁੰਦੀ ਸੀ।
ਪੀੜਤ ਨੇ ਕੋਰਟ ਨੂੰ ਦੱਸਿਆ ਸੀ ਕਿ ਹਨੇਰੇ ਕਮਰੇ ਵਿਚ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ 23 ਸਾਲਾ ਹੇਪਬਰਨ ਦੇ ਨਾਲ ਹੈ, ਉਸ ਨੂੰ ਲੱਗਾ ਕਿ ਉਹ ਜੋ ਕਲਾਰਕ ਹੈ। ਹੁਣ ਪੂਰੇ ਮਾਮਲੇ ਤੋਂ ਬਾਅਦ ਵੈਸਟਰਨ ਆਸਟਰੇਲੀਆ ਵਿਚ ਜਨਮੇ ਇਸ ਨੌਜਵਾਨ ਆਲਰਾਊਂਡਰ ਦਾ ਕਰੀਅਰ ਬਰਬਾਦ ਹੋ ਚੁੱਕਾ ਹੈ। ਵੂਸਟਰਸ਼ਾਇਰ ਦੇ ਨਾਲ ਇਕ ਸਾਲ ਦੇ ਕਰਾਰ ਨੂੰ 12 ਅਕਤੂਬਰ ਤੱਕ ਵਧਾਇਆ ਗਿਆ ਸੀ ਪਰ ਹੁਣ ਉਸ 'ਤੇ ਕ੍ਰਿਕਟ ਖੇਡਣ 'ਤੇ ਹੀ ਪਾਬੰਦੀ ਲਗਾ ਦਿੱਤੀ ਗਈ ਹੈ। ਹੇਪਬਰਨ ਆਪਣਾ ਕਰੀਅਰ ਬਣਾਉਣ ਲਈ ਆਸਟਰੇਲੀਆ ਤੋਂ 2013 ਵਿਚ ਇੰਗਲੈਂਡ ਆ ਗਏ ਸੀ।