ਤੀਜਾ ਵਨਡੇ : ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਇੰਦੌਰ ਪੁੱਜੀਆਂ, 24 ਜਨਵਰੀ ਨੂੰ ਹੋਵੇਗਾ ਮੈਚ
Monday, Jan 23, 2023 - 11:55 AM (IST)
ਇੰਦੌਰ (ਮੱਧ ਪ੍ਰਦੇਸ਼) : ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਨ ਡੇ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ਲਈ ਐਤਵਾਰ ਨੂੰ ਇੰਦੌਰ ਪਹੁੰਚ ਗਈਆਂ। ਇਹ ਮੈਚ ਮੰਗਲਵਾਰ (24 ਜਨਵਰੀ) ਨੂੰ ਸ਼ਹਿਰ ਦੇ ਹੋਲਕਰ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ।
ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ.ਪੀ.ਸੀ.ਏ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਟੀਮਾਂ ਰਾਏਪੁਰ ਤੋਂ ਇਕ ਵਿਸ਼ੇਸ਼ ਉਡਾਣ ਰਾਹੀਂ ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀਆਂ, ਜਿੱਥੋਂ ਉਨ੍ਹਾਂ ਨੂੰ ਬੱਸ ਰਾਹੀਂ ਹੋਟਲ ਲਿਜਾਇਆ ਗਿਆ। ਚਸ਼ਮਦੀਦਾਂ ਮੁਤਾਬਕ ਦੋਵੇਂ ਟੀਮਾਂ ਦੇ ਖਿਡਾਰੀਆਂ ਦੀ ਇਕ ਝਲਕ ਪਾਉਣ ਲਈ ਬਹੁਤ ਸਾਰੇ ਕ੍ਰਿਕਟ ਪ੍ਰੇਮੀ ਹਵਾਈ ਅੱਡੇ 'ਤੇ ਇਕੱਠੇ ਹੋਏ ਸਨ।
ਇਹ ਵੀ ਪੜ੍ਹੋ : ਸ਼ੰਮੀ ਦੀ ਉਮਰਾਨ ਮਲਿਕ ਨੂੰ ਸਲਾਹ- ਇਨ੍ਹਾਂ ਗੱਲਾਂ 'ਤੇ ਧਿਆਨ ਦੇਵੋਗੇ ਤਾਂ ਤੁਹਾਡਾ ਭਵਿੱਖ ਸ਼ਾਨਦਾਰ ਹੈ
ਪੁਲਸ ਨੇ ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਐਮਪੀਸੀਏ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਿਊਜ਼ੀਲੈਂਡ ਦੀ ਟੀਮ ਦੁਪਹਿਰ ਦੇ ਸੈਸ਼ਨ ਵਿੱਚ ਅਭਿਆਸ ਲਈ ਸੋਮਵਾਰ (23 ਜਨਵਰੀ) ਨੂੰ ਹੋਲਕਰ ਸਟੇਡੀਅਮ ਪਹੁੰਚੇਗੀ, ਜਦਕਿ ਭਾਰਤੀ ਟੀਮ ਵਿਕਲਪਿਕ ਸਿਖਲਾਈ ਸੈਸ਼ਨ ਲਈ ਸੋਮਵਾਰ ਸ਼ਾਮ ਨੂੰ ਸਟੇਡੀਅਮ ਪਹੁੰਚ ਸਕਦੀ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ (21 ਜਨਵਰੀ) ਨੂੰ ਰਾਏਪੁਰ ਵਿੱਚ ਖੇਡੇ ਗਏ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਨੇ ਨਿਊਜ਼ੀਲੈਂਡ ਦੀ ਕਮਜ਼ੋਰ ਬੱਲੇਬਾਜ਼ੀ ਲਾਈਨਅੱਪ ਨੂੰ ਢਹਿ-ਢੇਰੀ ਕਰ ਦਿੱਤਾ, ਜਿਸ ਨਾਲ ਮੇਜ਼ਬਾਨ ਟੀਮ ਨੇ ਅੱਠ ਵਿਕਟਾਂ ਨਾਲ ਜਿੱਤ ਦਰਜ ਕੀਤੀ ਅਤੇ ਤਿੰਨ ਮੈਚਾਂ ਦੀ ਲੜੀ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।