ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ

Tuesday, Aug 29, 2023 - 03:32 PM (IST)

ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ

ਸਪੋਰਟਸ ਡੈਸਕ- ਭਾਰਤ ਲਈ ਅਗਸਤ ਦਾ ਆਖ਼ਰੀ ਹਫ਼ਤਾ ਖੇਡਾਂ 'ਚ ਯਾਦਗਾਰ ਰਿਹਾ। ਦੇਸ਼ ਨੂੰ ਤਿੰਨ ਵੱਖੋਂ-ਵੱਖ ਖੇਡਾਂ ਦੇ ਵੱਡੇ ਟੂਰਨਾਮੈਂਟਾਂ 'ਚ ਤਿੰਨ ਤਮਗੇ ਮਿਲੇ ਹਨ। ਇਸ ਨਾਲ ਖੇਡ ਦਿਵਸ ਖ਼ਾਸ ਬਣ ਗਿਆ। ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮ ਦਿਨ ‘ਤੇ ਹਰ ਸਾਲ 29 ਅਗਸਤ ਨੂੰ ਦੇਸ਼ ‘ਚ ਖੇਡ ਦਿਵਸ ਮਨਾਇਆ ਜਾਂਦਾ ਹੈ। ਧਿਆਨ ਚੰਦ ਦੀ 118ਵੀਂ ਜਯੰਤੀ ਤੋਂ ਪਹਿਲਾਂ, ਜੈਵਲਿਨ ਥ੍ਰੋਅਰ ਨੀਰਜ ਚੋਪੜਾ, ਨੌਜਵਾਨ ਸ਼ਤਰੰਜ ਸਟਾਰ ਪ੍ਰਗਿਆਨੰਦਾ ਅਤੇ ਬੈਡਮਿੰਟਨ ਅਨੁਭਵੀ ਐੱਚ.ਐੱਸ. ਪ੍ਰਣਯ ਨੇ ਦੇਸ਼ ਦਾ ਨਾਂ ਚਮਕਾਇਆ ਹੈ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਦੇਸ਼ ਨੂੰ ਜਸ਼ਨ ਮਨਾਉਣ ਦੇ ਮੌਕਾ ਦਿੱਤਾ।

ਇਹ ਵੀ ਪੜ੍ਹੋ- ਆਨੰਦ ਮਹਿੰਦਰਾ ਦਾ ਐਲਾਨ-ਪ੍ਰਗਿਆਨੰਦਾ ਨੂੰ ਦੇਣਗੇ  XUV 400 EV, ਮਾਤਾ-ਪਿਤਾ ਲਈ ਲਿਖਿਆ ਸੁੰਦਰ ਮੈਸੇਜ

PunjabKesari

ਨੀਰਜ ਚੋਪੜਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਰਚਿਆ ਇਤਿਹਾਸ
ਭਾਰਤ ਦਾ ਗੋਲਡਨ ਬੁਆਏ ਕਹੇ ਜਾਣ ਵਾਲੇ ਨੀਰਜ ਚੋਪੜਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਕਮਾਲ ਕਰ ਦਿਖਾਇਆ। ਉਨ੍ਹਾਂ ਨੇ ਹੰਗਰੀ ਦੀ ਰਾਜਧਾਨੀ ਬੁਡਾਪੇਸਟ 'ਚ 27 ਅਗਸਤ ਨੂੰ ਇਤਿਹਾਸ ਰਚਿਆ। ਨੀਰਜ ਨੇ ਜੈਵਲਿਨ ਥ੍ਰੋਅ ਈਵੈਂਟ ‘ਚ ਸੋਨ ਤਮਗਾ ਜਿੱਤਿਆ। ਉਹ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਅਥਲੀਟ ਬਣੇ। ਨੀਰਜ ਨੇ ਬੁਡਾਪੇਸਟ ਨੈਸ਼ਨਲ ਐਥਲੈਟਿਕਸ ਸੈਂਟਰ ‘ਚ ਜੈਵਲਿਨ ਥਰੋਅ ਮੁਕਾਬਲੇ ‘ਚ 88.17 ਮੀਟਰ ਦੀ ਥਰੋਅ ਨਾਲ ਸੋਨ ਤਮਗਾ ਜਿੱਤਿਆ।

PunjabKesari
ਅਨੁਭਵੀ ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣਯ 
ਭਾਰਤ ਦੇ ਅਨੁਭਵੀ ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣਯ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 2023 'ਚ ਸਿੰਗਲ ਈਵੈਂਟ 'ਚ ਕਾਂਸੀ ਦਾ ਤਮਗਾ ਜਿੱਤਿਆ। ਉਹ ਫਾਈਨਲ ਤੱਕ ਨਹੀਂ ਪਹੁੰਚ ਪਾਏ। ਸ਼ਨੀਵਾਰ (26 ਅਗਸਤ) ਨੂੰ ਖੇਡੇ ਗਏ ਸੈਮੀਫਾਈਨਲ ‘ਚ ਉਹ ਥਾਈਲੈਂਡ ਦੇ ਕੁਨਲਾਵਾਤ ਵਿਟਿਡਸਰਨ ਤੋਂ ਸਖ਼ਤ ਮੁਕਾਬਲੇ ‘ਚ ਹਾਰ ਗਏ। ਇਸ ਹਾਰ ਤੋਂ ਬਾਅਦ ਵੀ ਪ੍ਰਣਯ ਨੇ ਕਾਂਸੀ ਦਾ ਤਮਗਾ ਜਿੱਤਿਆ। ਪ੍ਰਣਯ ਪਹਿਲੀ ਵਾਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ‘ਚ ਤਮਗਾ ਜਿੱਤਣ ‘ਚ ਕਾਮਯਾਬ ਰਹੇ ਹਨ। ਪ੍ਰਣਯ ਵਿਸ਼ਵ ਚੈਂਪੀਅਨਸ਼ਿਪ 'ਚ ਤਮਗਾ ਜਿੱਤਣ ਵਾਲੇ ਪੰਜਵੇਂ ਭਾਰਤੀ ਪੁਰਸ਼ ਸਿੰਗਲ ਖਿਡਾਰੀ ਬਣ ਗਏ ਹਨ। 

PunjabKesari
ਸ਼ਤਰੰਜ ਖਿਡਾਰੀ ਰਮੇਸ਼ਬਾਬੂ ਪ੍ਰਗਿਆਨੰਦਾ 
18 ਸਾਲਾ ਸ਼ਤਰੰਜ ਖਿਡਾਰੀ ਰਮੇਸ਼ਬਾਬੂ ਪ੍ਰਗਿਆਨੰਦਾ ਨੇ 24 ਅਗਸਤ ਨੂੰ ਸਭ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਸ਼ਤਰੰਜ ਵਿਸ਼ਵ ਕੱਪ 'ਚ ਚਾਂਦੀ ਦਾ ਤਮਗਾ ਜਿੱਤਿਆ। ਉਹ ਫਾਈਨਲ 'ਚ ਭਾਵੇਂ ਹੀ ਵਿਸ਼ਵ ਦੇ ਨੰਬਰ ਇਕ ਖਿਡਾਰੀ ਨਾਰਵੇ ਦੇ ਮੈਗਨਸ ਕਾਰਲਸਨ ਤੋਂ ਹਾਰ ਗਏ ਹੋਣ ਪਰ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਉਹ ਭਵਿੱਖ 'ਚ ਕਈ ਵਾਰ ਇਹ ਟੂਰਨਾਮੈਂਟ ਜਿੱਤ ਸਕਦੇ ਹਨ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News