ਸ਼੍ਰੀਲੰਕਾ ਨੇ ਟੀ-20 ਵਿਸ਼ਵ ਕੱਪ ਲਈ ਇੰਨਾਂ 5 ਖਿਡਾਰੀਆਂ ਨੂੰ ਕੀਤਾ ਟੀਮ 'ਚ ਸ਼ਾਮਲ

Saturday, Oct 02, 2021 - 02:47 AM (IST)

ਕੋਲੰਬੋ- ਸ਼੍ਰੀਲੰਕਾ ਨੇ ਯੂ. ਏ. ਈ. ਤੇ ਓਮਾਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਆਪਣੀ ਟੀਮ 'ਚ ਸ਼ੁੱਕਰਵਾਰ ਨੂੰ ਪੰਜ ਨਵੇਂ ਖਿਡਾਰੀ ਜੋੜੇ ਹਨ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਦੀ ਚੋਣ ਕਮੇਟੀ ਨੇ ਪਥੁਮ ਨਿਸਾਂਕਾ, ਮਿਨੋਦ ਭਾਨੁਕਾ, ਅਸ਼ੇਨ ਬੰਡਾਰਾ, ਲਕਸ਼ਣ ਸੰਦਾਕਨ ਤੇ ਰਮੇਸ਼ ਮੇਂਡਿਸ ਨੂੰ ਟੀਮ 'ਚ ਸ਼ਾਮਲ ਕੀਤਾ, ਜਿਸ ਨਾਲ ਕੁਲ ਖਿਡਾਰੀਆਂ ਦੀ ਗਿਣਤੀ 23 ਹੋ ਗਈ ਹੈ। ਐੱਸ. ਐੱਲ. ਸੀ. ਨੇ ਕਿਹਾ ਕਿ ਖੇਡ ਮੰਤਰੀ ਨਮਲ ਰਾਜਪਕਸ਼ੇ ਨੇ ਵਾਧੂ ਖਿਡਾਰੀਆਂ ਨੂੰ ਟੀਮ 'ਚ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਖ਼ਬਰ ਪੜ੍ਹੋ- ਦੂਜੇ ਦਿਨ ਵੀ ਖਰਾਬ ਮੌਸਮ ਪਰ ਮੰਧਾਨਾ ਨੇ ਲਗਾਇਆ ਇਤਿਹਾਸਕ ਸੈਂਕੜਾ

ਐੱਸ. ਐੱਲ. ਸੀ. ਨੇ ਕਿਹਾ ਕਿ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੇ ਲਈ ਮੂਲ ਟੀਮ 'ਚ ਸ਼ਾਮਲ ਲਾਹਿਰੂ ਮਦੁਸ਼ੰਕਾ ਟੀਮ ਦੇ ਨਾਲ ਨਹੀਂ ਜਾਵੇਗਾ ਕਿਉਂਕਿ ਉਹ ਸੱਟ ਤੋਂ ਉੱਭਰ ਰਹੇ ਹਨ। ਸ਼੍ਰੀਲੰਕਾ ਨੇ 12 ਸਤੰਬਰ ਨੂੰ ਦਾਸੁਨ ਸ਼ਨਾਕਾ ਦੀ ਕਪਤਾਨੀ 'ਚ 15 ਮੁੱਖ ਖਿਡਾਰੀਆਂ ਅਤੇ ਚਾਰ ਰਿਜਰਵ ਖਿਡਾਰੀਆਂ ਦਾ ਐਲਾਨ ਕੀਤਾ ਸੀ। ਸ਼੍ਰੀਲੰਕਾਈ ਟੀਮ ਸ਼ਨੀਵਾਰ ਨੂੰ ਓਮਾਨ ਰਵਾਨਾ ਹੋਵੇਗੀ। ਸ਼੍ਰੀਲੰਕਾ 18 ਅਕਤੂਬਰ ਨੂੰ ਨਾਮੀਬੀਆ ਦੇ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।

 

ਇਹ ਖ਼ਬਰ ਪੜ੍ਹੋ-ਮਜ਼ਬੂਤ ਵਾਪਸੀ ਕਰਨਾ ਬਹੁਤ ਮਾਇਨੇ ਰੱਖਦਾ ਹੈ : ਧੋਨੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News