ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਟੀ20 ਮੁਕਾਬਲੇ 'ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡ

01/26/2020 11:38:25 AM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ 26 ਜਨਵਰੀ (ਐਤਵਾਰ) ਨੂੰ ਆਕਲੈਂਡ ਦੇ ਈਡਨ ਪਾਰਕ 'ਚ ਖੇਡਿਆ ਜਾਵੇਗਾ। ਇਸ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਇਸ ਗਰਾਊਂਡ 'ਤੇ ਹਰਾਇਆ ਸੀ। ਇਸ ਮੈਚ 'ਚ ਵੀ ਟੀਮ ਇੰਡੀਆ ਨੂੰ ਫੇਵਰੇਟ ਮੰਨਿਆ ਜਾ ਰਿਹਾ ਹੈ ਪਰ ਆਪਣੇ ਘਰ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਨਿਊਜ਼ੀਲੈਂਡ ਇਸ ਵਾਰ ਬਹੁਤ ਉਲਟਫੇਰ ਕਰ ਸਕਦੀ ਹੈ। ਇਕ ਨਜ਼ਰ ਉਨ੍ਹਾਂ ਰਿਕਾਰਡ 'ਤੇ ਜੋ ਅੱਜ ਦੇ ਟੀ-20 ਮੁਕਾਬਲੇ 'ਚ ਬਣ ਸਕਦੇ ਹਨ।

ਦੂਜੇ ਟੀ20 'ਚ ਬਣ ਸਕਦੇ ਹਨ ਇਹ ਰਿਕਾਰਡਜ਼- 

- ਟੀ-20 ਅੰਤਰਰਾਸ਼ਟਰੀ 'ਚ ਭਾਰਤ ਨੇ ਨਿਊਜ਼ੀਲੈਂਡ ਨਾਲ 12 ਮੈਚ ਖੇਡੇ ਹਨ, ਜਿਸ 'ਚ 8 ਮੈਚ ਨਿਊਜ਼ੀਲੈਂਡ ਨੇ ਅਤੇ ਚਾਰ ਮੈਚ ਭਾਰਤ ਨੇ ਜਿੱਤੇ ਹਨ ਪਰ ਭਾਰਤ ਹੁਣ ਤਕ ਨਿਊਜ਼ੀਲੈਂਡ ਤੋਂ ਲਗਾਤਾਰ ਦੋ ਟੀ-20 ਮੈਚ ਨਹੀਂ ਜਿੱਤ ਸਕਿਆ ਹੈ। ਅਜਿਹੇ 'ਚ ਦੂਜੇ ਟੀ-20 'ਚ ਭਾਰਤ ਅਜਿਹਾ ਕਰ ਸਕਦਾ ਹੈ। 
- ਨਿਊਜ਼ੀਲੈਂਡ ਨੇ ਆਕਲੈਂਡ ਦੇ ਈਡਨ ਪਾਰਕ 'ਚ ਭਾਰਤ ਨਾਲ ਹੁਣ ਤਕ ਦੋ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਨਾਂ 'ਚੋਂ ਦੋਵਾਂ ਹੀ ਮੈਚਾਂ 'ਚ ਉਸ ਨੂੰ ਹਾਰ ਮਿਲੀ ਹੈ। ਅਜਿਹੇ 'ਚ ਅੱਜ ਦੇ ਦੂਜੇ ਟੀ20 ਮੁਕਾਬਲੇ 'ਚ ਪਹਿਲੀ ਵਾਰ ਨਿਊਜ਼ੀਲੈਂਡ ਇਸ ਗਰਾਊਂਡ 'ਤੇ ਭਾਰਤ ਖਿਲਾਫ ਜਿੱਤ ਦਰਜ ਕਰ ਸਕਦੀ ਹੈ।PunjabKesari- ਟੀ-20 ਅੰਤਰਰਾਸ਼ਟਰੀ 'ਚ ਬਤੌਰ ਕਪਤਾਨ ਵਿਰਾਟ ਕੋਹਲੀ ਦੇ ਨਾਂ 34 ਮੈਚਾਂ 'ਚ 1,077 ਦੌੜਾਂ ਹਨ । ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 'ਚ ਸਿਰਫ 36 ਦੌੜਾਂ ਬਣਾ ਕੇ ਕੋਹਲੀ ਇਸ ਫਾਰਮੈਟ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਭਾਰਤੀ ਬਣ ਸਕਦਾ ਹੈ। ਵਰਤਮਾਨ 'ਚ ਇਹ ਰਿਕਾਰਡ ਸਾਬਕਾ ਕਪਤਾਨ ਐੱਮ. ਐੱਸ ਧੋਨੀ ਦੇ ਨਾਂ ਹੈ। ਧੋਨੀ ਨੇ ਬਤੌਰ ਕਪਤਾਨ 72 ਮੈਚਾਂ 'ਚ 1,112 ਦੌੜਾਂ ਬਣਾਈਆਂ ਹਨ। ਟੀ-20 ਅੰਤਰਰਾਸ਼ਟਰੀ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ (1,273) ਦੌੜਾਂ ਬਣਾਉਣ ਦਾ ਰਿਕਾਰਡ ਫਾਫ ਡੂ ਪਲੇਸਿਸ ਦੇ ਨਾਂ ਹੈ। 
-ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਮੈਨ ਆਫ ਦਿ ਮੈਚ ਜਿੱਤਣ ਦਾ ਰਿਕਾਰਡ ਸਾਂਝੇ ਤੌਰ 'ਤੇ ਵਿਰਾਟ ਕੋਹਲੀ ਅਤੇ ਅਫਗਾਨਿਸਤਾਨ ਦੇ ਮੁਹੰਮਦ ਨਬੀ ਦੇ ਨਾਂ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਇਸ ਫਾਰਮੈਟ 'ਚ 12 ਮੈਨ ਆਫ ਦਿ ਮੈਚ ਅਵਾਰਡ ਜਿੱਤੇ ਹਨ। ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 'ਚ ਕੋਹਲੀ ਇਸ ਰਿਕਾਰਡ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਨਾਂ ਕਰ ਸਕਦਾ ਹੈ। 
- ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 'ਚ ਸੈਂਕੜਾ ਲਗਾ ਕੇ ਕੋਹਲੀ ਕ੍ਰਿਕਟ ਦੇ ਤਿੰਨੋਂ ਫਾਰਮੈਟ 'ਚ ਸੈਂਕੜਾ ਲਾਉਣ ਵਾਲਾ ਚੌਥਾ ਭਾਰਤੀ ਬੱਲੇਬਾਜ਼ ਬਣ ਸਕਦਾ ਹੈ।PunjabKesari -ਮਾਰਟਿਨ ਗੁਪਟਿਲ ਦੇ ਨਾਂ ਟੀ-20 ਅੰਤਰਰਾਸ਼ਟਰੀ ਦੇ 84 ਮੈਚਾਂ 'ਚ 2,466 ਦੌੜਾਂ ਹਨ। ਭਾਰਤ ਖਿਲਾਫ ਦੂਜੇ ਟੀ-20 'ਚ 34 ਦੌੜਾਂ ਬਣਾ ਕੇ ਗਪਟਿਲ ਟੀ-20 ਅੰਤਰਰਾਸ਼ਟਰੀ 'ਚ 2,500 ਦੌੜਾਂ ਬਣਾਉਣ ਵਾਲਾ ਨਿਊਜ਼ੀਲੈਂਡ ਦਾ ਪਹਿਲਾ ਅਤੇ ਵਰਲਡ ਦਾ ਤੀਜਾ ਖਿਡਾਰੀ ਬਣ ਸਕਦਾ ਹੈ। 
- ਭਾਰਤ ਖਿਲਾਫ ਦੂਜੇ ਟੀ-20 'ਚ 8 ਛੱਕੇ ਲਗਾ ਕੇ ਗੁਪਟਿਲ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਾ ਖਿਡਾਰੀ ਵੀ ਬਣ ਸਕਦਾ ਹਨ।PunjabKesari -ਬੁਮਰਾਹ ਨੇ ਟੀ-20 ਅੰਤਰਰਾਸ਼ਟਰੀ 'ਚ ਪੰਜ ਮੇਡਨ ਓਵਰ ਸੁੱਟੇ ਹਨ। ਜੇਕਰ ਦੂਜੇ ਟੀ-20 'ਚ ਇਕ ਮੇਡਨ ਓਵਰ ਸੁੱਟ ਦਿੰਦਾ ਹੈ ਤਾਂ ਬੁਮਰਾਹ ਟੀ-20 ਅੰਤਰਰਾਸ਼ਟਰੀ 'ਚ ਸਾਂਝੇ ਤੌਰ 'ਤੇ ਸਭ ਤੋਂ ਜ਼ਿਆਦਾ ਮੇਡਨ ਓਵਰ ਕਰਵਾਉਣ ਵਾਲਾ ਖਿਡਾਰੀ ਬਣ ਜਾਵੇਗਾ। ਵਰਤਮਾਨ 'ਚ ਇਹ ਰਿਕਾਰਡ ਸ਼੍ਰੀਲੰਕਾ ਦੇ ਨੁਵਾਨ ਕੁਲਾਸੇਕਰਾ ਦੇ ਨਾਂ ਹੈ। ਕੁਲਾਸੇਕਰਾ ਨੇ ਛੇ ਮੇਡਨ ਓਵਰ ਸੁੱਟੇ ਹਨ। 
-ਨਿਊਜ਼ੀਲੈਂਡ ਦੇ ਈਸ਼ ਸੋਢੀ ਦੇ ਨਾਂ ਟੀ-20 ਅੰਤਰਰਾਸ਼ਟਰੀ 'ਚ 49 ਵਿਕਟਾਂ ਹਨ। ਦੂਜੇ ਟੀ-20 'ਚ ਇਕ ਵਿਕਟ ਲੈ ਕੇ ਉਹ 50 ਵਿਕਟਾਂ ਲੈਣ ਵਾਲਾ ਚੌਥਾ ਕੀਵੀ ਗੇਂਦਬਾਜ਼ ਬਣ ਜਾਵੇਗਾ।


Related News