ਮੈਚ ''ਚ ਅੱਜ ਮੀਂਹ ਨਹੀਂ ਦੇਵੇਗਾ ਦਖਲ, ਦੋਨਾਂ ਟੀਮਾਂ ਕੋਲ ਹੋਵੇਗਾ ਜਿੱਤ ਦਾ ਮੌਕਾ

Monday, Jan 08, 2018 - 08:20 AM (IST)

ਕੇਪਟਾਉਨ (ਬਿਊਰੋ)— ਭਾਰਤ ਅਤੇ ਦੱਖਣ ਅਫਰੀਕਾ ਦਰਮਿਆਨ ਚੱਲ ਰਹੇ ਪਹਿਲੇ ਟੈਸਟ ਮੈਚ ਵਿਚ ਮੇਜ਼ਬਾਨ ਟੀਮ ਦਾ ਪੱਖ ਭਾਰੀ ਨਜ਼ਰ ਆ ਰਿਹਾ ਸੀ। ਪਰ ਮੈਚ ਦੇ ਤੀਸਰੇ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਮੀਂਹ ਕਾਰਨ ਮੈਦਾਨ ਬਹੁਤ ਗਿਲਾ ਹੋ ਚੁੱਕਿਆ ਸੀ। ਅੰਤ ਵਿਚ ਅੰਪਾਇਰਾਂ ਨੇ ਤੀਸਰੇ ਦਿਨ ਦੇ ਖੇਡ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ। ਜੇਕਰ ਚੌਥੇ ਦਿਨ ਦੇ ਖੇਡ ਵਿਚ ਵੀ ਮੀਂਹ ਦਖਲ ਦਿੰਦਾ ਹੈ ਤਾਂ ਨਿਸ਼ਚਿਤ ਤੌ¶ਰ ਉੱਤੇ ਮੇਜ਼ਬਾਨ ਟੀਮ ਲਈ ਇਹ ਬਹੁਤ ਵੱਡਾ ਝਟਕਾ ਹੋਵੇਗਾ। ਕਿਉਂਕਿ ਮੇਜ਼ਬਾਨ ਟੀਮ ਮਹਿਮਾਨ ਟੀਮ ਦੇ ਮੁਕਾਬਲੇ ਚੰਗੀ ਪੋਜੀਸ਼ਨ ਵਿਚ ਸੀ। ਵੇਖਿਆ ਜਾਵੇ ਤਾਂ ਅਜੋਕੇ ਖੇਡ ਵਿਚ ਮੀਂਹ ਆਉਣ ਦੀ ਸੰਭਾਵਨਾ ਘੱਟ ਹੀ ਹੈ। ਇਸ ਲਿਹਾਜ਼ ਨਾਲ ਅੱਜ ਚੌਥੇ ਦਿਨ ਮੈਚ ਖੇਡਿਆ ਜਾਵੇਗਾ। ਮੈਚ ਵਿਚ ਹੁਣ ਦੋਨਾਂ ਟੀਮਾਂ ਲਈ ਉਮੀਦਾਂ ਬਾਕੀ ਹਨ। ਚੌਥੇ ਦਿਨ ਜੇਕਰ ਭਾਰਤੀ ਗੇਂਦਬਾਜ਼ਾਂ ਦੀ ਕੋਸ਼ਿਸ਼ ਹੋਵੇਗੀ ਕਿ ਸਾਊਥ ਅਫਰੀਕਾ ਨੂੰ ਜਲਦੀ ਨਾਲ ਆਲਆਊਟ ਕੀਤਾ ਜਾਵੇ।

ਭਾਰਤੀ ਟੀਮ ਦੇ ਠੋਸ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਸੀ ਕਿ ਸਾਨੂੰ 350 ਦੌੜਾਂ ਦਾ ਟੀਚਾ ਮਿਲਦਾ ਹੈ ਤਾਂ ਅਸੀਂ ਇਸਨੂੰ ਚੇਜ ਕਰ ਸਕਦੇ ਹਾਂ। ਵੇਖਣਾ ਹੋਵੇਗਾ ਕਿ ਭਾਰਤੀ ਗੇਂਦਬਾਜ਼ ਮੇਜ਼ਬਾਨ ਟੀਮ ਨੂੰ ਕਿੰਨੀਆਂ ਦੌੜਾਂ ਉੱਤੇ ਸਮੇਟ ਪਾਉਂਦੇ ਹਨ। ਨਿਊਲੈਂਡਸ ਕ੍ਰਿਕਟ ਮੈਦਾਨ ਉੱਤੇ ਜਾਰੀ ਇਸ ਟੈਸਟ ਮੈਚ ਦੇ ਤੀਸਰੇ ਦਿਨ ਲਗਾਤਾਰ ਹੋ ਰਹੇ ਮੀਂਹ ਕਾਰਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਤੇ ਤੀਜੇ ਦਿਨ ਦਾ ਖੇਡ ਖ਼ਤਮ ਕਰਨ ਦੀ ਘੋਸ਼ਣਾ ਕਰ ਦਿੱਤੀ।

ਭਾਰਤ 'ਤੇ 142 ਦੌੜਾਂ ਦੀ ਲੀਡ
ਇਸ ਵਿਚ, ਜੇਕਰ ਸਕੋਰ ਉੱਤੇ ਨਜ਼ਰ ਪਾਈ ਜਾਵੇ, ਤਾਂ ਦੱਖਣ ਅਫਰੀਕਾ ਨੇ ਪਹਿਲੀ ਪਾਰੀ ਵਿਚ 286 ਦੌੜਾਂ ਬਣਾਈਆਂ। ਇਸਦੇ ਬਾਅਦ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 209 ਦੌੜਾਂ ਬਣਾਈਆਂ ਹਨ। ਦੱਖਣ ਅਫਰੀਕਾ ਨੇ ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਆਪਣੀ ਦੂਜੀ ਪਾਰੀ ਵਿਚ ਦੋ ਵਿਕਟਾਂ ਦੇ ਨੁਕਸਾਨ ਉੱਤੇ 65 ਦੌੜਾਂ ਬਣਾ ਲਈਆਂ ਹਨ। ਉਸਨੇ 142 ਦੌੜਾਂ ਦੀ ਲੀਡ ਹਾਸਲ ਕਰ ਰੱਖੀ ਹੈ।


Related News