ਕੋਕੋ ਗੌਫ ਅਤੇ ਏਲੀਨਾ ਸਵਿਤੋਲੀਨਾ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

Saturday, Jan 06, 2024 - 03:05 PM (IST)

ਕੋਕੋ ਗੌਫ ਅਤੇ ਏਲੀਨਾ ਸਵਿਤੋਲੀਨਾ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

ਆਕਲੈਂਡ,  (ਭਾਸ਼ਾ) : ਪਿਛਲੀ ਵਾਰ ਦੀ ਚੈਂਪੀਅਨ ਕੋਕੋ ਗੌਫ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਆਕਲੈਂਡ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਕੇ ਖਿਤਾਬ ਦਾ ਬਚਾਅ ਕਰਨ ਵੱਲ ਮਜ਼ਬੂਤ ਕਦਮ ਪੁੱਟਿਆ। ਇਸ ਅਮਰੀਕੀ ਖਿਡਾਰਨ ਨੇ ਸੈਮੀਫਾਈਨਲ 'ਚ ਹਮਵਤਨ ਐਮਾ ਨਵਾਰੇਸ ਨੂੰ ਸਿਰਫ 62 ਮਿੰਟ 'ਚ 6-3, 6-1 ਨਾਲ ਹਰਾਇਆ।

ਇਹ ਵੀ ਪੜ੍ਹੋ : ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਖਿਡਾਰੀ ਅਤੇ ਕੋਚ ਮਾਰੀਓ ਜ਼ਾਗਾਲੋ ਦਾ ਹੋਇਆ ਦਿਹਾਂਤ

ਗੌਫ ਨੇ ਇਸ ਤਰ੍ਹਾਂ ਆਕਲੈਂਡ ਵਿੱਚ ਦੋ ਸਾਲਾਂ ਵਿੱਚ ਲਗਾਤਾਰ 18 ਸੈੱਟ ਅਤੇ ਨੌਂ ਮੈਚ ਜਿੱਤੇ ਹਨ। ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਉਸ ਦਾ ਸਾਹਮਣਾ ਦੂਜਾ ਦਰਜਾ ਪ੍ਰਾਪਤ ਏਲੀਨਾ ਸਵਿਤੋਲਿਨਾ ਨਾਲ ਹੋਵੇਗਾ, ਜਿਸ ਨੇ ਦੂਜੇ ਸੈਮੀਫਾਈਨਲ 'ਚ ਚੀਨ ਦੀ ਵਾਂਗ ਜਿਯੂ ਨੂੰ ਤਿੰਨ ਸੈੱਟਾਂ ਤੱਕ ਚੱਲੇ ਸੰਘਰਸ਼ 'ਚ 2-6, 6-4, 6-3 ਨਾਲ ਹਰਾਇਆ। ਸਵਿਤੋਲਿਨਾ ਨੂੰ ਇਸ ਮੈਚ ਦੌਰਾਨ ਦੋ ਵਾਰ ‘ਮੈਡੀਕਲ ਟਾਈਮਆਊਟ’ ਲੈਣਾ ਪਿਆ ਪਰ ਅੰਤ ਵਿੱਚ ਉਹ ਆਪਣੀ ਚੀਨੀ ਵਿਰੋਧੀ ਨੂੰ ਹਰਾਉਣ ਵਿੱਚ ਸਫਲ ਰਹੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News